ਮੁੰਬਈ (ਬਿਊਰੋ)— ਈਰਾਨੀ ਫਿਲਮ ਮਾਜਿਦ ਮਜੀਦੀ ਦੀ ਭਾਰਤੀ ਪਿੱਠਭੂਮੀ 'ਤੇ ਆਧਾਰਿਤ ਫਿਲਮ 'ਬਿਓਂਡ ਦਿ ਕਲਾਊਡਸ' ਦਾ ਦੂਜਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ 'ਚ ਅਭਿਨੇਤਾ ਸ਼ਾਹਿਦ ਕਪੂਰ ਦਾ ਛੋਟਾ ਭਰਾ ਈਸ਼ਾਨ ਖੱਟਰ ਅਤੇ ਅਭਿਨੇਤਰੀ ਮਾਲਵਿਕਾ ਮੇਨਨ ਅਹਿਮ ਭੂਮਿਕਾ 'ਚ ਹਨ। ਭਰਾ-ਭੈਣ ਦੇ ਰਿਸ਼ਤੇ 'ਤੇ ਆਧਾਰਿਤ ਇਸ ਫਿਲਮ ਦੀ ਸ਼ੂਟਿੰਗ ਭਾਰਤ 'ਚ ਕੀਤੀ ਗਈ ਹੈ। ਦੋਵੇਂ ਕਲਾਕਾਰ ਇਸ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ। ਟਰੇਲਰ 'ਚ ਈਸ਼ਾਨ ਦੀ ਜ਼ਬਰਦਸਤ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ।
ਦੱਸਣਯੋਗ ਹੈ ਕਿ ਫਿਲਮ 'ਬਿਓਂਡ ਦਿ ਕਲਾਊਡਸ' ਨੂੰ ਜੀ ਸਟੂਡਿਓਜ਼ ਅਤੇ ਨਮਹ ਪਿਚਰਜ਼ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਫਿਲਮ ਦੁਨੀਆ ਭਰ 'ਚ 20 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਈਸ਼ਾਨ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ 'ਧੜਕ' ਦੀ ਸ਼ੂਟਿੰਗ 'ਚ ਬਿਜ਼ੀ ਹਨ।