ਮੁੰਬਈ— ਮਸ਼ਹੂਰ ਰਿਐਲਿਟੀ ਸ਼ੋਅ 'ਭਾਬੀ ਜੀ ਘਰ ਪਰ ਹੈ' ਨੂੰ ਸ਼ੁਰੂ ਹੋਏ ਕਰੀਬ 2 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ ਪਰ ਅੱਜ ਵੀ ਫੈਨਜ਼ ਦੀ ਇਸ ਸ਼ੋਅ ਨੂੰ ਲੈ ਕੇ ਚਾਹਤ ਘੱਟ ਨਹੀਂ ਹੋਈ ਹੈ। ਸ਼ੋਅ ਦੇ ਕਿਰਦਾਰਾਂ 'ਚ ਅੰਗੂਰੀ ਭਾਬੀ, ਮਨਮੋਹਨ ਤਿਵਾਰੀ, ਵਿਭੂਤੀ ਨਾਰਾਇਣ ਮਿਸ਼ਰਾ, ਅਨੀਤਾ ਭਾਬੀ ਅਤੇ ਹਪੂ ਸਿੰਘ ਜ਼ਿਆਦਾ ਪਸੰਦੀਦਾ ਹਨ। ਅੱਜ ਅਸੀ ਤੁਹਾਨੂੰ ਇਨ੍ਹਾਂ ਮਸ਼ਹੂਰ ਕਿਰਦਾਰਾਂ ਦੀ ਕਮਾਈ ਬਾਰੇ ਦੱਸਣ ਜਾ ਰਹੇ ਹਾਂ।
ਸ਼ੋਅ 'ਚ 'ਵਿਭੂਤੀ ਨਾਰਾਇਣ ਮਿਸ਼ਰਾ' ਦਾ ਕਿਰਦਾਰ ਨਿਭਾਉਣ ਵਾਲੇ ਆਸਿਫ ਸ਼ੇਖ ਨੂੰ ਇਕ ਐਪੀਸੋਢ ਲਈ 65 ਹਜ਼ਾਰ ਰੁਪਏ ਫੀਸ ਮਿਲਦੀ ਹੈ।
ਸੀਰੀਅਲ 'ਚ 'ਗੋਰੀ ਮੇਮ' ਦੇ ਨਾਂ ਨਾਲ ਨਾਲ ਮਸ਼ਹੂਰ ਸੋਮਿਆ ਟੰਡਨ ਨੂੰ ਇਕ ਐਪੀਸੋਡ ਲਈ 55 ਹਜ਼ਾਰ ਰੁਪਏ ਫੀਸ ਮਿਲਦੀ ਹੈ।
'ਤਿਵਾਰੀ ਜੀ' ਦੇ ਅੰਦਾਜ਼ 'ਚ ਫੈਨਜ਼ ਦਾ ਐਂਟਰਟੇਨਮੈਂਟ ਕਰਨ ਰੋਹਿਤਾਸ਼ ਗੋੜ ਨੂੰ ਇਕ ਐਪੀਸੋਡ 50 ਹਜ਼ਾਰ ਰੁਪਏ ਫੀਸ ਦਿੱਤੀ ਜਾਂਦੀ ਹੈ।
ਸ਼ੋਅ ਦੀ ਸਭ ਤੋਂ ਮਸ਼ਹੂਰ ਅਦਾਕਾਰਾ 'ਅੰਗੂਰੀ ਭਾਬੀ' ਸ਼ੁਭਾਂਗੀ ਅਤਰੇ ਨੂੰ ਇਕ ਐਪੀਸੋਡ ਲਈ 40 ਹਜ਼ਾਰ ਰੁਪਏ ਫੀਸ ਮਿਲਦੀ ਹੈ।
'ਸਕਸੇਨਾ ਜੀ' ਸਾਨੰਦ ਵਰਮਾ ਨੂੰ 30 ਹਜ਼ਾਰ ਰੁਪਏ ਇਕ ਐਪੀਸੋਡ ਲਈ ਫੀਸ ਦਿੱਤੀ ਜਾਂਦੀ ਹੈ।
'ਹੱਪੂ ਸਿੰਘ' ਦੇ ਕਿਰਦਾਰ 'ਚ ਸ਼ੋਅ 'ਚ ਜਾਣੇ ਜਾਂਦੇ ਯੋਗੇਸ਼ ਤਿਰਪਾਠੀ ਨੂੰ 35 ਹਜ਼ਾਰ ਰੁਪਏ ਇਕ ਐਪੀਸੋਡ ਫੀਸ ਮਿਲਦੀ ਹੈ।