FacebookTwitterg+Mail

‘ਭਾਬੀ ਜੀ ਘਰ ਪਰ ਹੈਂ’ ਨੇ ਬਣਾਇਆ ਅਨੌਖਾ ਰਿਕਾਰਡ, ਟੀਮ ਨੂੰ ਮਿਲਿਆ ਸ਼ਾਨਦਾਰ ਇਨਾਮ

bhabiji ghar par hain team receives cute trophies
13 September, 2019 10:16:12 AM

ਮੁੰਬਈ(ਬਿਊਰੋ)- ਟੀ.ਵੀ. ਦੇ ਮਸ਼ਹੂਰ ਕਾਮੇਡੀ ਸ਼ੋਅ ‘ਭਾਬੀ ਜੀ ਘਰ ਪਰ ਹੈਂ’ ਨੇ ਜੁਲਾਈ ’ਚ ਆਪਣੇ ਇਕ ਹਜ਼ਾਰ ਐਪੀਸੋਡ ਪੂਰੇ ਕਰ ਲਏ। ਇਕ ਹਜ਼ਾਰ ਐਪੀਸੋਡ ਪੂਰੇ ਹੋਣ ਦੀ ਖੁਸ਼ੀ ’ਚ ਸ਼ੋਅ ਦੇ ਪ੍ਰੋਡਿਊਸਰਸ ਸੰਜੈ ਕੋਹਲੀ ਅਤੇ ਬਿਨਾਯਫਰ ਐੱਸ ਕੋਹਲੀ ਨੇ ਪੂਰੀ ਟੀਮ ਨੂੰ ਬਤੋਰ ਇਨਾਮ ਮਿਨੀ ਟਰਾਫੀਜ਼ ਨਾਲ ਨਵਾਜਿਆ। ਇਹ ਛੋਟੀ-ਛੋਟੀ ਮਿੰਨੀ ਟਰਾਫੀਜ਼ ’ਚ ‘ਭਾਬੀ ਜੀ ਘਰ ਪਰ ਹੈਂ’ ਦੇ ਮਸ਼ਹੂਰ ਕਿਰਦਾਰਾਂ ਨਾਰਾਇਣ, ਅਨੀਤਾ, ਅੰਗੂਰੀ ਅਤੇ ਤੀਵਾਰੀ ਦੀ ਮੂਰਤੀ ਬਣੀ ਹੋਈ ਸੀ।


ਸ਼ੋਅ ਦੇ ਐਕਟਰ ਰੋਹਿਤਾਸ਼ ਗੌੜ ਨੇ ਟੀਮ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਨਾਲ ਹੀ ਟਰਾਫੀ ਦਿੱਤੇ ਜਾਣ ਦੀ ਵਜ੍ਹਾ ਦੱਸਦੇ ਹੋਏ ਲਿਖਿਆ,‘ਭਾਬੀ ਜੀ ਘਰ ਪਰ ਹੈਂ’ ਦੇ ਇਕ ਹਜ਼ਾਰ ਐਪੀਸੋਡ ਦੀ ਖੁਸ਼ੀ ’ਚ ਟਰਾਫੀ ਦਿੱਤੀ ਗਈ। ਦੱਸ ਦੇਈਏ ਕਿ ‘ਭਾਬੀ ਜੀ ਘਰ ਪਰ ਹੈਂ’ 2 ਮਾਰਚ 2015 ਨੂੰ ਸ਼ੁਰੂ ਹੋਇਆ ਸੀ ਅਤੇ ਸ਼ੋਅ ਨੇ ਬਹੁਤ ਘੱਟ ਸਮੇਂ ’ਚ ਵਧੀਆ ਪਛਾਣ ਹਾਸਲ ਕਰ ਲਈ।  ਅੰਗੂਰੀ ਭਾਬੀ ਹੋਵੇ ਜਾਂ ਤਿਵਾਰੀ ਜਾਂ ਫਿਰ ਅਨੀਤਾ ਸ਼ੋਅ ਦਾ ਹਰ ਕਿਰਦਾਰ ਘਰ-ਘਰ ’ਚ ਮਸ਼ਹੂਰ ਹੈ।


Tags: Bhabiji Ghar Par HainTrophiesCompletes 1000 EpisodesTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari