FacebookTwitterg+Mail

ਇਨ੍ਹਾਂ ਪੰਜਾਬੀ ਸਿਤਾਰਿਆਂ ਨੇ ਸ਼ਹੀਦ ਭਗਤ ਸਿੰਘ ਨੂੰ ਜਨਮ ਦਿਹਾੜੇ ’ਤੇ ਕੀਤਾ ਯਾਦ

bhagat singh
29 September, 2019 12:08:35 PM

ਜਲੰਧਰ(ਬਿਊਰੋ)- ਦੇਸ਼ ਦੀ ਆਜ਼ਾਦੀ ’ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਭਗਤ ਸਿੰਘ ਦਾ ਬੀਤੇ ਦਿਨ ਜਨਮ ਦਿਹਾੜਾ ਸੀ। ਭਗਤ ਸਿੰਘ ਅਜਿਹਾ ਕ੍ਰਾਂਤੀਕਾਰੀ ਸੀ, ਜਿਸ ਨੇ ਭਾਰਤੀਆਂ ਨੂੰ ਅਸਲ ਅਜ਼ਾਦੀ ਦਾ ਅਹਿਸਾਸ ਦਿਵਾਇਆ। ਆਪਣੀ ਕ੍ਰਾਂਤੀਕਾਰੀ ਸੋਚ ਨਾਲ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਜਿੱਥੇ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਆਮ ਲੋਕਾਂ ਨੇ ਯਾਦ ਕੀਤਾ, ਉੱਥੇ ਹੀ ਪੰਜਾਬ ਦੇ ਗਾਇਕਾਂ ਅਤੇ ਫਿਲਮੀ ਸਿਤਾਰਿਆਂ ਵਲੋਂ ਵੀ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ।

 
 
 
 
 
 
 
 
 
 
 
 
 
 

HAPPY B’day veereya 🙏🏻🙏🏻🙏🏻

A post shared by Ammy Virk ( ਐਮੀ ਵਿਰਕ ) (@ammyvirk) on Sep 28, 2019 at 3:31am PDT


ਬਹੁਤ ਸਾਰੇ ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਇਨ੍ਹਾਂ ਸਿਤਾਰਿਆਂ ‘ਚ ਐਮੀ ਵਿਰਕ, ਜ਼ੋਰਾ ਰੰਧਾਵਾ, ਗਿਤਾਜ ਬਿੰਦਰੱਖੀਆ, ਮਿੱਸ ਪੂਜਾ ਅਤੇ ਰੇਸ਼ਮ ਸਿੰਘ ਅਨਮੋਲ ਵਰਗੇ ਕਲਾਕਾਰ ਸ਼ਾਮਲ ਸਨ।


ਇਸ ਦੇ ਨਾਲ ਹੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਭਗਤ ਸਿੰਘ ਲਈ ਗਾਇਆ ਆਪਣਾ ਗੀਤ ਸਾਂਝਾ ਕਰਕੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਗਾਇਕਾ ਅਨਮੋਲ ਗਗਨ ਮਾਨ ਨੇ ਭਗਤ ਸਿੰਘ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਮੇਰੇ ਵੀਰ ਭਗਤ ਸਿੰਘ ਹਰ ਪਲ ਸਾਡੇ ਦਿਲ ‘ਚ ਦਲੇਰੀ ਬਣ ਕੇ ਜ਼ਿੰਦਾ…ਸਿਰ ਝੁਕਾ ਕੇ ਸਲਾਮ ਬਹਾਦਰ ਨੂੰ’।

 
 
 
 
 
 
 
 
 
 
 
 
 
 

Mera Veer Bhagat Singh Har Pal Sade Dil Ch Daleri Ban ke Zinda ... Sir Jhuk Ke Slaam Bhadar nu .🙏

A post shared by Anmol Gagan Maan (@anmolgaganmaanofficial) on Sep 28, 2019 at 4:38am PDT


23 ਮਾਰਚ 1931 ਨੂੰ ਅੰਗਰੇਜ਼ ਹਕੂਮਤ ਦੇ ਖਿਲਾਫ਼ ਬਗਾਵਤ ਕਰਨ ਲਈ ਭਗਤ ਸਿੰਘ ਨੂੰ ਉਨ੍ਹਾਂ ਦੇ ਦੋ ਹੋਰ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਦਿੱਤੀ ਗਈ ਅਤੇ ਭਗਤ ਸਿੰਘ ਵੀ ਹੱਸਦੇ-ਹੱਸਦੇ ਫਾਂਸੀ ‘ਤੇ ਝੂਲ ਗਏ ਸਨ।

 

 
 
 
 
 
 
 
 
 
 
 
 
 
 

Happy Birthday to the real Hero 🙏🙏

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Sep 28, 2019 at 1:03am PDT

 
 
 
 
 
 
 
 
 
 
 
 
 
 

🙏🙏🙏🙏🙏🙏

A post shared by Miss Pooja (@misspooja) on Sep 28, 2019 at 2:59am PDT


Tags: Bhagat SinghShaheed Bhagat SinghBirth AnniversaryPollywood StarInstagramVideo

About The Author

manju bala

manju bala is content editor at Punjab Kesari