FacebookTwitterg+Mail

ਇੰਟਰਵਿਊ ਦੌਰਾਨ ਅਦਾਕਾਰਾ ਭਾਗਿਆਸ਼੍ਰੀ ਦਾ ਖੁਲਾਸਾ, ਇਸ ਕਾਰਨ ਇੰਡਸਟਰੀ ਤੋਂ ਬਣਾਈ ਦੂਰੀ

bhagyashree
14 May, 2020 02:12:53 PM

ਮੁੰਬਈ(ਬਿਊਰੋ)- ਬਾਲੀਵੁੱਡ ਵਿਚ ਅਜਿਹੀਆਂ ਕਈ ਫਿਲਮਾਂ ਹਨ, ਜੋ ਤੁਸੀਂ ਜਿੰਨੀ ਵਾਰ ਦੇਖਦੇ ਹੋ ਤੁਹਾਡਾ ਮਨ ਨਹੀਂ ਭਰਦਾ। ਅਜਿਹੀ ਹੀ ਇਕ ਫਿਲਮ ਹੈ 'ਮੈਂਨੇ ਪਿਆਰ ਕੀਆ'। ਇਹ ਫਿਲਮ ਅਜੇ ਵੀ ਲੋਕਾਂ ਦੇ ਦਿਲਾਂ ਦੇ ਬਹੁਤ ਕਰੀਬ ਹੈ। ਫਿਲਮ ਵਿਚ ਸਲਮਾਨ ਖਾਨ ਅਤੇ ਅਭਿਨੇਤਰੀ ਭਾਗਿਆਸ਼੍ਰੀ ਨੇ ਅਭਿਨੈ ਕੀਤਾ ਸੀ। 'ਮੈਂਨੇ ਪਿਆਰ ਕੀਆ' ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਉਣ ਵਾਲੀ ਭਾਗਿਆਸ਼੍ਰੀ ਅਚਾਨਕ ਬਾਲੀਵੁੱਡ ਤੋਂ ਗਾਇਬ ਹੋ ਗਈ। ਸਲਮਾਨ ਨਾਲ ਉਸ ਦੀ ਜੋੜੀ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ ਪਰ ਇਸ ਫਿਲਮ ਤੋਂ ਬਾਅਦ ਉਹ ਵੱਡੇ ਪਰਦੇ 'ਤੇ ਨਜ਼ਰ ਨਹੀਂ ਆਈ। ਇੰਡਸਟਰੀ ਤੋਂ ਅਚਾਨਕ ਗਾਇਬ ਹੋਣ ਦੇ ਕਾਰਨਾਂ ਬਾਰੇ ਭਾਗਿਆਸ਼੍ਰੀ ਨੇ ਪਹਿਲੀ ਵਾਰ ਦੱਸਿਆ ਕਿ ਆਖਿਰ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਭਾਗਿਆਸ਼੍ਰੀ ਨੇ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ।

When Love Calls (1989)
ਇੰਟਰਵਿਊ ਦੌਰਾਨ ਭਾਗਿਆਸ਼੍ਰੀ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਫਿਲਮੀ ਦੁਨੀਆਂ ਤੋਂ ਦੂਰੀ ਕਿਉਂ ਬਣਾਈ ਰੱਖੀ। ਇੰਟਰਵਿਊ ਵਿਚ ਭਾਗਿਆਸ਼੍ਰੀ ਨੂੰ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਦਾ ਫੈਸਲਾ ਸਹੀ ਸੀ। ਇਸ 'ਤੇ ਉਨ੍ਹਾਂ ਨੇ ਕਿਹਾ, 'ਹਾਂ ਅਤੇ ਨਾ ਵੀ। ਭਾਗਿਆਸ਼੍ਰੀ ਨੇ ਕਿਹਾ,‘‘ਇਹ ਮੁਸ਼ਕਲ ਸੀ ਕਿਉਂਕਿ ਮੈਂ ਉਸ ਸਮੇਂ ਕੰਮ ਨਾ ਕਰਨ ਦਾ ਫੈਸਲਾ ਕੀਤਾ ਸੀ ਜਦੋਂ ਮੈਨੂੰ ਕੰਮ ਕਰਨ ਦਾ ਅਨੰਦ ਆ ਰਿਹਾ ਸੀ ਅਤੇ ਮੈਂ ਜਾਣਦੀ ਸੀ ਕਿ ਮੈਂ ਬਿਹਤਰ ਕਰ ਸਕਦੀ ਹਾਂ। ਇਸ ਦੇ ਨਾਲ ਹੀ ਕੰਮ ਨਾ ਕਰਨ ਦਾ ਫੈਸਲਾ ਮੁਸ਼ਕਲ ਇਸ ਲਈ ਨਹੀਂ ਹੋਇਆ ਕਿਉਂਕਿ ਅਭਿਮਨਿਯੂ ਦੇ ਇਸ ਸੰਸਾਰ ਵਿਚ ਆਉਣ ਤੋਂ ਬਾਅਦ, ਮੇਰਾ ਸਾਰਾ ਧਿਆਨ ਉਸ ਵੱਲ ਸੀ ਅਤੇ ਉਹ ਪਲ ਮੈਨੂੰ ਖੁਸ਼ੀਆਂ ਦੇ ਰਹੇ ਸਨ।’’
Bhagyashree: I have no regrets - Rediff.com movies
ਇਸੇ ਇੰਟਰਵਿਊ ਵਿਚ ਭਾਗਿਆਸ਼੍ਰੀ ਦੇ ਬੇਟੇ ਅਭਿਮਨਿਯੂ ਨੇ ਕਿਹਾ, “ਮੈਂ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜਦੋਂ ਮੈਂ ਫਿਲਮ 'ਮਰਦ ਕੋ ਦਰਦ ਨਹੀਂ ਹੋਤਾ' ਸਾਈਨ ਕੀਤੀ ਸੀ, ਤਾਂ ਉਦੋਂ ਤੋਂ ਹੀ ਮੈਂ ਆਪਣੀ ਮਾਂ ਨੂੰ ਕਹਿੰਦਾ ਸੀ ਕਿ ਫਿਲਮ ਆਉਣ ਦਿਓ। ਇਸ ਤੋਂ ਬਾਅਦ, ਮੈਂ ਤੁਹਾਨੂੰ ਇਸ ਘਰੇਲੂ ਦੁਨੀਆ ਤੋਂ ਕੱਢ ਕੇ ਬਾਹਰ ਉਸੇ ਫਿਲਮੀ ਦੁਨੀਆਂ ਵਿਚ ਵਾਪਸ ਲੈ ਜਾਵਾਂਗਾ ਜੋ ਕਦੇ ਤੁਹਾਡਾ ਸੁਪਨਾ ਸੀ ਕਿਉਂਕਿ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਖੁਲ੍ਹ ਕੇ ਜੀਓ। ਉਨ੍ਹਾਂ ਕਿਹਾ ਕਿ ਦੁਨੀਆ ਬਹੁਤ ਖੁਲ੍ਹ ਗਈ ਹੈ, ਮਾਂ ਨੂੰ ਦੁਬਾਰਾ ਪਰਦੇ ‘ਤੇ ਦੇਖਣਾ ਕਿੰਨਾ ਚੰਗਾ ਹੋਵੇਗਾ।’’
Bhagyashree joins the cast of Prabhas and Pooja Hegde's Jaan ...


Tags: BhagyashreeMaine Pyar KiyaPaayalJananiQaid Mein Hai BulbulLaut Aao Trisha

About The Author

manju bala

manju bala is content editor at Punjab Kesari