FacebookTwitterg+Mail

B'DAY SPL: ਸਲਮਾਨ ਦੀ ਇਹ ਅਦਾਕਾਰਾ ਜਿਊਂਦੀ ਹੈ ਲਗਜ਼ਰੀ ਲਾਈਫ

bhagyashree birthday
23 February, 2020 11:42:06 AM

ਜਲੰਧਰ(ਬਿਊਰੋ)— ਸਲਮਾਨ ਖਾਨ ਨਾਲ ਡੈਬਿਊ ਕਰਨ ਵਾਲੀ ਅਦਾਕਾਰਾ ਭਾਗਿਆਸ਼੍ਰੀ ਪਹਿਲੀ ਹੀ ਫਿਲਮ ਨਾਲ ਰਾਤੋਂ-ਰਾਤ ਸੁਪਰਸਟਾਰ ਬਣ ਗਈ ਸੀ। 23 ਫਰਵਰੀ 1969 ਨੂੰ ਜਨਮੀ ਭਾਗਿਆਸ਼੍ਰੀ 51 ਸਾਲ ਦੀ ਹੋ ਗਈ ਹੈ। ਚਾਹੇ ਹੀ ਭਾਗਿਆਸ਼੍ਰੀ ਅੱਜ-ਕਲ ਬਾਲੀਵੁੱਡ ਤੋਂ ਦੂਰ ਹੋ ਗਈ ਹੋਣ ਪਰ ਉਨ੍ਹਾਂ ਦੇ ਫੈਨਜ਼ ਅੱਜ ਵੀ ਉਨ੍ਹਾਂ ਦੀ ਪਹਿਲੀ ਫਿਲਮ ਨਾਲ ਉਨ੍ਹਾਂ ਨੂੰ ਯਾਦ ਕਰਦੇ ਹਨ।
Punjabi Bollywood Tadka

ਅੱਜ ਭਾਗਿਆਸ਼੍ਰੀ ਦੇ ਜਨਮਦਿਨ 'ਤੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ। ਭਾਗਿਆਸ਼੍ਰੀ ਦਾ ਜਨਮ ਮਹਾਰਾਸ਼ਟਰ ਦੇ ਸਾਂਗਲੀ 'ਚ ਪਟਵਰਧਨ ਰਾਜਘਰਾਨੇ 'ਚ ਹੋਇਆ।  ਤਿੰਨ ਭੈਣਾਂ 'ਚ ਭਾਗਿਆਸ਼੍ਰੀ ਸਭ ਤੋਂ ਵੱਡੀ ਹੈ। ਪਹਿਲੀ ਫਿਲਮ ਤੋਂ ਬਾਅਦ ਹੀ ਭਾਗਿਆਸ਼੍ਰੀ ਨੇ ਵਿਆਹ ਦਾ ਫੈਸਲਾ ਕਰ ਲਿਆ।
Punjabi Bollywood Tadka

ਪਹਿਲੀ ਫਿਲਮ 'ਮੈਨੇ ਪਿਆਰ ਕੀਆ' ਨਾਲ ਭਾਗਿਆਸ਼੍ਰੀ ਦਾ ਸਟਾਰਡਮ ਚਮਕ ਗਿਆ ਸੀ। ਉਨ੍ਹਾਂ ਦੀ ਅਤੇ ਸਲਮਾਨ ਖਾਨ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਭਾਗਿਆਸ਼੍ਰੀ ਉਸ ਦੌਰ ਦੀਆਂ ਵੱਡੀਆਂ ਅਭਿਨੇਤਰੀਆਂ ਨੂੰ ਟੱਕਰ ਦੇਵੇਗੀ ਪਰ ਵਿਆਹ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ। ਉਨ੍ਹਾਂ ਨੇ ਹਿਮਾਲਿਆ ਦਾਸਾਨੀ ਨਾਲ ਵਿਆਹ ਕਰਵਾ ਲਿਆ। 
Punjabi Bollywood Tadka

ਵਿਆਹ ਤੋਂ ਬਾਅਦ ਉਨ੍ਹਾਂ ਨੇ ਸਿਰਫ ਤਿੰਨ ਫਿਲਮਾਂ 'ਚ ਹੀ ਕੰਮ ਕੀਤਾ ਅਤੇ ਉਹ ਤਿੰਨੇਂ ਹੀ ਫਿਲਮਾਂ ਭਾਗਿਆਸ਼੍ਰੀ ਨੇ ਆਪਣੇ ਪਤੀ ਨਾਲ ਕੀਤੀਆਂ। ਅਸਲ 'ਚ ਭਾਗਿਆਸ਼੍ਰੀ ਦੀ ਇਹ ਸ਼ਰਤ ਹੁੰਦੀ ਸੀ ਕਿ ਉਹ ਆਪਣੇ ਪਤੀ ਨਾਲ ਹੀ ਕੰਮ ਕਰੇਗੀ।
Punjabi Bollywood Tadka

ਪ੍ਰੋਡਿਊਸਰਸ ਉਨ੍ਹਾਂ ਦੀ ਇਸ ਸ਼ਰਤ ਨੂੰ ਮੰਨਣ ਲਈ ਤਿਆਰ ਨਹੀਂ ਸਨ। ਕੰਮ ਮਿਲਦਾ ਨਾ ਦੇਖ ਭਾਗਿਆਸ਼੍ਰੀ ਨੇ 90 ਦੇ ਦਹਾਕੇ 'ਚ ਫਿਲਮਾਂ ਨੂੰ ਅਲਵਿਦਾ ਕਹਿ ਦਿੱਤਾ। ਕਰੀਬ ਇਕ ਦਹਾਕੇ ਬਾਅਦ ਭਾਗਿਆਸ਼੍ਰੀ ਨੇ ਫਿਲਮਾਂ 'ਚ ਫਿਰ ਤੋਂ ਕਿਸਮਤ ਅਜ਼ਮਾਉਣ ਦੀ ਸੋਚੀ ਪਰ ਉਹ ਸਫਲ ਨਾ ਹੋ ਸਕੀ।
Punjabi Bollywood Tadka
ਉਨ੍ਹਾਂਨੇ ਤੇਲੁਗੂ ਅਤੇ ਭੋਜਪੁਰੀ ਫਿਲਮਾਂ 'ਚ ਵੀ ਕੰਮ ਕੀਤਾ। ਭਾਗਿਆਸ਼੍ਰੀ 2012 'ਚ ਦਿੱਤੇ ਇਕ ਇੰਟਰਵਿਯੂ 'ਚ ਕਬੂਲ ਕੀਤਾ ਸੀ,''19 ਸਾਲ ਦੀ ਉਮਰ 'ਚ ਹੀ ਵਿਆਹ ਕਰ ਲੈਣ ਦਾ ਉਨ੍ਹਾਂ ਨੂੰ ਅਫਸੋਸ ਹੈ ਕਿਉਂਕਿ ਉਹ ਸਮੇਂ ਤੋਂ ਪਹਿਲਾਂ ਹੀ ਵੱਡੀ ਹੋ ਗਈ, ਜ਼ਿੰਮੇਦਾਰੀਆਂ ਆ ਗਈਆਂ। ਵਿਆਹ ਕਾਰਨ ਕਈ ਵੱਡੇ ਪ੍ਰੋਜੈਕਟਸ ਹੱਥ 'ਚੋਂ ਨਿਕਲ ਗਏ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: BhagyashreeMaine Pyar KiyaFilm Star BirthdayPaayalਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari