ਮੁੰਬਈ(ਬਿਊਰੋ)- ‘ਮੈਂਨੇ ਪਿਆਰ ਕੀਆ’ ਦੀ ਅਦਾਕਾਰਾ ਭਾਗਿਆਸ਼੍ਰੀ ਫਿਲਮਾਂ ਵਿਚ 10 ਸਾਲ ਬਾਅਦ ਵਾਪਸੀ ਕਰਨ ਜਾ ਰਹੀ ਹੈ । ਉਹ ਪ੍ਰਭਾਸ ਦੀ ਅਗਲੀ ਫਿਲਮ ‘ਜਾਨ’ ਅਤੇ ਕੰਗਨਾ ਨਾਲ ‘ਥਲੈਵੀ’ ਵਿਚ ਨਜ਼ਰ ਆਉਣ ਵਾਲੀ ਹੈ । 2019 ਵਿਚ ਆਈ ਫਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਨਾਲ ਉਨ੍ਹਾਂ ਦੇ ਪੁੱਤਰ ਨੇ ਫਿਲਮਾਂ ਵਿਚ ਕਦਮ ਰੱਖਿਆ ਹੈ । ਹਾਲ ਹੀ ਵਿਚ ਭਾਗਿਆਸ਼੍ਰੀ ਨੇ ਇਕ ਇੰਟਰਵਿਊ ਦੌਰਾਨ ਆਪਣੀ ਫਿਲਮ ‘ਮੈਂਨੇ ਪਿਆਰ ਕੀਆ’ ਨਾਲ ਜੁੜਿਆ ਇਕ ਕਿੱਸਾ ਸ਼ੇਅਰ ਕੀਤਾ ਹੈ ।

ਉਨ੍ਹਾਂ ਨੇ ਦੱਸਿਆ ਕਿ ਕਿਵੇਂ ਕੁਝ ਫੋਟੋਗਰਾਫਰ ਸਲਮਾਨ ਨਾਲ ਉਨ੍ਹਾਂ ਦੀ ਹੌਟ ਤਸਵੀਰ ਲੈਣਾ ਚਾਹੁੰਦੇ ਸਨ ਪਰ ਸਲਮਾਨ ਖਾਨ ਦੇ ਇਸ ਜਵਾਬ ਨੇ ਉਨ੍ਹਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਸੀ। ਇਸ ਲਈ ਫੋਟੋਗ੍ਰਾਫਰ ਸਲਮਾਨ ਨੂੰ ਇਕ ਪਾਸੇ ਲੈ ਗਏ ਤੇ ਕਹਿਣ ਲੱਗੇ ਕਿ ਮੈਂ ਜਦੋਂ ਕੈਮਰਾ ਸੈੱਟ ਕਰਾਂਗਾ ਤਾਂ ਤੁਸੀਂ ਉਨ੍ਹਾਂ ਨੂੰ ਫੜ ਕੇ ਕਿੱਸ ਕਰ ਲੈਣਾ। ਉਸ ਸਮੇਂ ਅਸੀਂ ਦੋਵੇਂ ਨਵੇਂ ਸੀ ਤਾਂ ਫੋਟੋਗ੍ਰਾਫਰ ਨੂੰ ਲੱਗਿਆ ਕਿ ਉਹ ਉਨ੍ਹਾਂ ਕੋਲੋਂ ਕੁਝ ਵੀ ਕਰਵਾ ਸਕਦਾ ਹੈ । ਉਸ ਸਮੇਂ ਇਸ ਤਰ੍ਹਾਂ ਦੀਆਂ ਤਸਵੀਰਾਂ ਆਮ ਨਹੀਂ ਸਨ । ਮੈਨੂੰ ਨਹੀਂ ਲੱਗਦਾ ਕਿ ਉਸ ਸਮੇਂ ਸਲਮਾਨ ਜਾਂ ਫੋਟੋਗ੍ਰਾਫਰ ਨੂੰ ਪਤਾ ਸੀ ਕਿ ਮੈਂ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਹਾਂ।

ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਮੈਂ ਸਲਮਾਨ ਨੂੰ ਕਹਿੰਦੇ ਹੋਏ ਸੁਣਿਆ ਕਿ ਮੈਂ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਹੀਂ ਕਰਨ ਵਾਲਾ। ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਪੋਜ ਚਾਹੀਦਾ ਹੈ ਤਾਂ ਭਾਗਿਆਸ਼੍ਰੀ ਨਾਲ ਗੱਲ ਕਰੋ। ਸਲਮਾਨ ਖ਼ਾਨ ਦਾ ਇਹ ਜਵਾਬ ਸੁਣ ਕੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਬਿਲਕੁਲ ਸੁਰੱਖਿਅਤ ਹਾਂ।