FacebookTwitterg+Mail

ਪਰਿਵਾਰਾਂ ਨੂੰ ਸਿਨੇਮੇ ਵੱਲ ਮੋੜ ਲਿਆਈ 'ਭੱਜੋ ਵੀਰੋ ਵੇ'

bhajjo veero ve
18 December, 2018 09:47:25 AM

ਜਲੰਧਰ (ਚਾਵਲਾ) - ਬਹੁਤ ਘੱਟ ਅਜਿਹੀਆਂ ਫਿਲਮਾਂ ਹੁੰਦੀਆਂ ਹਨ, ਜਿਸ ਨੂੰ ਪੂਰੇ ਦੇ ਪੂਰੇ ਪਰਿਵਾਰ ਦੇਖਣ ਜਾਂਦੇ ਹਨ। ਇਸ ਹਫ਼ਤੇ ਰਿਲੀਜ਼ ਹੋਈ ਫ਼ਿਲਮ 'ਭੱਜੋ ਵੀਰੋ ਵੇ' ਨਾਲ ਸਿਨੇਮਾਘਰਾਂ 'ਚ ਇਕ ਵਾਰ ਫਿਰ ਤੋਂ ਪਰਿਵਾਰਾਂ ਦੀ ਰੌਣਕ ਦੇਖਣ ਨੂੰ ਮਿਲੀ ਹੈ। ਨਿਰੋਲ ਰੂਪ 'ਚ ਪਰਿਵਾਰਕ ਫ਼ਿਲਮ 'ਭੱਜੋ ਵੀਰੋ ਵੇ' ਭਾਵੇਂ ਮਿੱਥੇ ਸਮੇਂ ਤੋਂ ਇਕ ਦਿਨ ਦੇਰੀ ਨਾਲ ਰਿਲੀਜ਼ ਹੋਈ ਪਰ ਪਹਿਲੇ ਦਿਨ ਦਰਸ਼ਕਾਂ ਦੇ ਉਤਸ਼ਾਹ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬੀ ਦਰਸ਼ਕ ਹਮੇਸ਼ਾ ਚੰਗੀ ਫ਼ਿਲਮ ਦੀ ਉਡੀਕ 'ਚ ਰਹਿੰਦਾ ਹੈ।

ਚਾਰ ਛੜੇ ਭਰਾਵਾਂ 'ਤੇ ਆਧਾਰਿਤ ਇਹ ਫ਼ਿਲਮ ਨਿਰੋਲ ਰੂਪ 'ਚ ਪਰਿਵਾਰਕ ਫ਼ਿਲਮ ਹੈ। ਫ਼ਿਲਮ 'ਚ ਜਿੱਥੇ ਮਾਪਿਆਂ ਦੀ ਮੌਤ ਤੋਂ ਬਾਅਦ ਛੜੇ ਰਹਿ ਗਏ ਭਰਾਵਾਂ ਦਾ ਦਰਦ ਛੜਿਆਂ ਦੀ ਜ਼ਿੰਦਗੀ 'ਤੇ ਝਾਤ ਪਾਉਂਦਾ ਹੈ, ਉੱਥੇ ਫ਼ਿਲਮ ਵਿਚਲੀ ਖ਼ੂਬਸੂਰਤ ਪ੍ਰੇਮ ਕਹਾਣੀ ਅਤੇ ਸੰਗੀਤ ਹਰ ਦਰਸ਼ਕ ਦੇ ਮਨ ਨੂੰ ਭਾਉਂਦਾ ਹੈ। 'ਰਿਦਮ ਬੁਆਏਜ਼ ਇੰਟਰਨੇਮੈਂਟ' ਦੇ ਬੈਨਰ ਹੇਠ ਬਣੀ ਇਸ ਫਿਲਮ 'ਚ ਅੰਬਰਦੀਪ ਸਿੰਘ ਤੇ ਸਿੰਮੀ ਚਾਹਲ ਦੀ ਜੋੜੀ ਫ਼ਿਲਮ ਦਾ ਗ੍ਰਾਫ ਉੱਚਾ ਚੁੱਕਦੀ ਹੈ। ਅੰਬਰਦੀਪ ਸਿੰਘ ਦੀ ਹੀ ਲਿਖੀ ਅਤੇ ਨਿਰਦੇਸ਼ਤ ਕੀਤੀ ਇਹ ਫ਼ਿਲਮ ਇਕ ਵੱਖਰੇ ਜਿਹੇ ਵਿਸ਼ੇ 'ਤੇ ਬਣੀ ਨਿਰੋਲ ਰੂਪ 'ਚ ਪੰਜਾਬੀ ਫ਼ਿਲਮ ਹੈ, ਜਿਸ 'ਚ ਔਰਤ ਦੀ ਅਹਿਮੀਅਤ ਨੂੰ ਇਕ ਵੱਖਰੇ ਨਜ਼ਰੀਏ ਨਾਲ ਬਿਆਨ ਕੀਤਾ ਗਿਆ ਹੈ। ਪੰਜਾਬ ਦੇ ਪੇਂਡੂ ਪੰਜਾਬ ਦੀ ਬਾਤ ਪਾਉਂਦੀ ਇਸ ਫ਼ਿਲਮ ਨੂੰ ਮਿਲ ਰਹੇ ਭਰਪੂਰ ਹੁੰਗਾਰੇ ਨੇ ਫ਼ਿਲਮ ਦੀ ਟੀਮ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ।


Tags: Bhajjo Veero Ve Amberdeep Singh Simi Chahal Guggu Gill Nirmal Rishi Hobby Dhaliwal Yaad Grewal Hardeep Gill Balwinder Bullet Sukhwinder Raj

Edited By

Sunita

Sunita is News Editor at Jagbani.