FacebookTwitterg+Mail

ਭਲਕੇ ਰਿਲੀਜ਼ ਹੋਵੇਗੀ ਫਿਲਮ ‘ਭੱਜੋ ਵੀਰੋ ਵੇ’

bhajjo veero ve
13 December, 2018 10:33:18 AM

ਜਲੰਧਰ (ਬਿਊਰੋ) : 14 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਭੱਜੋ ਵੀਰੋ ਵੇ’ ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਫ਼ਿਲਮ ਰਿਲੀਜ਼ ਹੋਣ ਵਿਚ ਕਿਉਂਕਿ ਕੁੱਝ ਘੰਟੇ ਹੀ ਬਾਕੀ ਹਨ, ਇਸ ਲਈ ਦਰਸ਼ਕਾਂ ਵਿਚ ਉਤਸੁਕਤਾ ਵਧਣੀ ਕੁਦਰਤੀ ਹੈ। ‘ਭੱਜੋ ਵੀਰੋ ਵੇ’ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਦੀ ਪੇਸ਼ਕਸ਼ ਹੈ, ਜਿਸ ਨੂੰ ਇਕੋ ਦਿਨ ਪੂਰੀ ਦੁਨੀਆ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ। ਫ਼ਿਲਮ ਦਾ ਪ੍ਰਚਾਰ ਸੋਸ਼ਲ ਮੀਡੀਆ ’ਤੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਅਤੇ ਦਰਸ਼ਕਾਂ ਵਿਚ ਇਸ ਗੱਲ ਦੀ ਖਿੱਚ ਬਣੀ ਹੋਈ ਹੈ ਕਿ ਛੜਿਆਂ ਦੀ ਜ਼ਿੰਦਗੀ ਨੂੰ ਫ਼ਿਲਮ ਵਿਚ ਅੰਬਰਦੀਪ ਸਿੰਘ ਨੇ ਕਿਹੜਾ ਤੁੜਕਾ ਲਾ ਕੇ ਪੇਸ਼ ਕੀਤਾ ਹੈ।

ਫ਼ਿਲਮ ਪ੍ਰਤੀ ਉਤਸੁਕਤਾ ਦਾ ਇਕ ਹੋਰ ਵੱਡਾ ਕਾਰਨ ਅਮਰਿੰਦਰ ਗਿੱਲ ਦਾ ਹੋਣਾ ਜਾਂ ਨਾ ਹੋਣਾ ਹੈ। ਸੋਸ਼ਲ ਮੀਡੀਆ ’ਤੇ ਕਈ ਲੋਕ ਕਹਿ ਰਹੇ ਹਨ ਕਿ ‘ਰਿਦਮ ਬੁਆਏਜ਼’  ਦੀ ਫ਼ਿਲਮ ਹੋਣ ਕਰਕੇ ਇਸ ਵਿਚ ਅਮਰਿੰਦਰ ਗਿੱਲ ਦਾ ਹੋਣਾ ਲਾਜ਼ਮੀ ਹੈ ਪਰ ਕਈਆਂ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਅਮਰਿੰਦਰ ਇਸ ’ਚ ਹੋਵੇ।

ਇਹ ਸਭ ਜਾਣਦੇ ਹਨ ਕਿ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਹੋਈ ਹਰ ਫ਼ਿਲਮ ਸਫ਼ਲਤਾ ਦੀ ਗਵਾਹ ਬਣਦੀ ਹੈ, ਸੋ ‘ਭੱਜੋ ਵੀਰੋ ਵੇ’  ਤੋਂ ਉਮੀਦਾਂ ਆਮ ਦੇ ਮੁਕਾਬਲੇ ਕਾਫੀ ਜ਼ਿਆਦਾ ਹਨ। ਫੇਸਬੁੱਕ ’ਤੇ ਕਈ ਪੋਸਟਾਂ ਵਿਚ ਲਿਖਿਆ ਪੜ੍ਹਨ ਨੂੰ ਮਿਲਿਆ ਹੈ ਕਿ ਪਿਆਰ, ਮੁਹੱਬਤ ਦੀਆਂ ਬਾਤਾਂ ਹਰ ਫ਼ਿਲਮ ਵਿਚ ਪੈਂਦੀਆਂ ਹਨ। ਇਕ-ਇਕ ਨਾਇਕ ਕਈ ਕਈ ਨਾਲ ਪ੍ਰੇਮ ਦੀਆਂ ਪੀਂਘਾਂ ਝੂਟਦਾ ਹੈ ਪਰ ਛੜਿਆਂ ਦੀ ਜ਼ਿੰਦਗੀ ਨੂੰ ਪੇਸ਼ ਕਰਨ ਦਾ ਖਿਆਲ ਬਹੁਤ ਘੱਟ ਫ਼ਿਲਮਸਾਜ਼ਾਂ ਨੂੰ ਆਇਆ ਹੈ, ਇਸ ਲਈ ਛੜਿਆਂ ਦੀ ਹਾਲ ਬਿਆਨੀ ਸੋਹਣੇ ਤਰੀਕੇ ਨਾਲ ਹੋਣ ਦੀ ਆਸ ਹੈ।
 


Tags: Bhajjo Veero Ve Amberdeep Singh Simi Chahal Guggu Gill Nirmal Rishi Hobby Dhaliwal Yaad Grewal Hardeep Gill Balwinder Bullet Sukhwinder Raj

Edited By

Sunita

Sunita is News Editor at Jagbani.