FacebookTwitterg+Mail

15 ਦਸੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ 'ਭੱਜੋ ਵੀਰੋ ਵੇ'

bhajjo veero ve
14 December, 2018 10:44:14 AM

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ 'ਭੱਜੋ ਵੀਰੋ ਵੇ' 15 ਦਸੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਰਹੀ ਹੈ। 'ਭੱਜੋ ਵੀਰੋ ਵੇ' ਦੀ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। 'ਭੱਜੋ ਵੀਰੋ ਵੇ' 'ਰਿਦਮ ਬੁਆਏਜ਼ ਐਂਟਰਟੇਨਮੈਂਟ' ਦੀ ਪੇਸ਼ਕਸ਼ ਹੈ, ਜਿਸ ਨੂੰ ਇਕੋ ਦਿਨ ਪੂਰੀ ਦੁਨੀਆ ਵਿਚ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਦਾ ਪ੍ਰਚਾਰ ਸੋਸ਼ਲ ਮੀਡੀਆ 'ਤੇ ਜ਼ੋਰ ਸ਼ੋਰ ਨਾਲ ਕੀਤਾ ਗਿਆ ਅਤੇ ਦਰਸ਼ਕਾਂ ਵਿਚ ਇਸ ਗੱਲ ਦੀ ਖਿੱਚ ਬਣੀ ਹੋਈ ਹੈ ਕਿ ਛੜਿਆਂ ਦੀ ਜ਼ਿੰਦਗੀ ਨੂੰ ਫ਼ਿਲਮ ਵਿਚ ਅੰਬਰਦੀਪ ਸਿੰਘ ਨੇ ਕਿਹੜਾ ਤੁੜਕਾ ਲਾ ਕੇ ਪੇਸ਼ ਕਰਦੀ ਹੈ। ਦੱਸ ਦੇਈਏ ਕਿ ਪਹਿਲਾਂ ਇਹ ਫਿਲਮ 14 ਦਸੰਬਰ ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਸੀ ਪਰ ਅਚਾਨਕ ਭਾਰਤ 'ਚ ਇਸ ਦੀ ਰਿਲੀਜ਼ਿੰਗ ਦੀ ਡੇਟ ਨੂੰ ਇਕ ਦਿਨ ਹੋਰ ਵਧਾ ਦਿੱਤਾ ਗਿਆ। ਇਸ ਗੱਲ ਦੀ ਜਾਣਕਾਰੀ ਸਿੰਮੀ ਚਾਹਲ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਵੀ ਦਿੱਤੀ ਹੈ। ਹਾਲਾਂਕਿ 'ਭੱਜੋ ਵੀਰੋ ਵੇ' ਨੂੰ ਬਾਕੀ ਥਾਵਾਂ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ।
Punjabi Bollywood Tadka
ਫ਼ਿਲਮ ਪ੍ਰਤੀ ਉਤਸੁਕਤਾ ਦਾ ਇਕ ਹੋਰ ਵੱਡਾ ਕਾਰਨ ਅਮਰਿੰਦਰ ਗਿੱਲ ਦਾ ਹੋਣਾ ਜਾਂ ਨਾ ਹੋਣਾ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕ ਕਹਿ ਰਹੇ ਹਨ ਕਿ 'ਰਿਦਮ ਬੁਆਏਜ਼' ਦੀ ਫ਼ਿਲਮ ਹੋਣ ਕਰਕੇ ਇਸ ਵਿਚ ਅਮਰਿੰਦਰ ਗਿੱਲ ਦਾ ਹੋਣਾ ਲਾਜ਼ਮੀ ਹੈ ਪਰ ਕਈਆਂ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਅਮਰਿੰਦਰ ਇਸ 'ਚ ਹੋਵੇ।

ਇਹ ਸਭ ਜਾਣਦੇ ਹਨ ਕਿ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਹੋਈ ਹਰ ਫ਼ਿਲਮ ਸਫ਼ਲਤਾ ਦੀ ਗਵਾਹ ਬਣਦੀ ਹੈ, ਸੋ 'ਭੱਜੋ ਵੀਰੋ ਵੇ'  ਤੋਂ ਉਮੀਦਾਂ ਆਮ ਦੇ ਮੁਕਾਬਲੇ ਕਾਫੀ ਜ਼ਿਆਦਾ ਹਨ। ਫੇਸਬੁੱਕ 'ਤੇ ਕਈ ਪੋਸਟਾਂ ਵਿਚ ਲਿਖਿਆ ਪੜ੍ਹਨ ਨੂੰ ਮਿਲਿਆ ਹੈ ਕਿ ਪਿਆਰ, ਮੁਹੱਬਤ ਦੀਆਂ ਬਾਤਾਂ ਹਰ ਫ਼ਿਲਮ ਵਿਚ ਪੈਂਦੀਆਂ ਹਨ। ਇਕ-ਇਕ ਨਾਇਕ ਕਈ ਕਈ ਨਾਲ ਪ੍ਰੇਮ ਦੀਆਂ ਪੀਂਘਾਂ ਝੂਟਦਾ ਹੈ ਪਰ ਛੜਿਆਂ ਦੀ ਜ਼ਿੰਦਗੀ ਨੂੰ ਪੇਸ਼ ਕਰਨ ਦਾ ਖਿਆਲ ਬਹੁਤ ਘੱਟ ਫ਼ਿਲਮਸਾਜ਼ਾਂ ਨੂੰ ਆਇਆ ਹੈ, ਇਸ ਲਈ ਛੜਿਆਂ ਦੀ ਹਾਲ ਬਿਆਨੀ ਸੋਹਣੇ ਤਰੀਕੇ ਨਾਲ ਹੋਣ ਦੀ ਆਸ ਹੈ।

 


Tags: Bhajjo Veero Ve Amberdeep Singh Simi Chahal Guggu Gill Nirmal Rishi Hobby Dhaliwal Yaad Grewal Hardeep Gill Balwinder Bullet Sukhwinder Raj

Edited By

Sunita

Sunita is News Editor at Jagbani.