FacebookTwitterg+Mail

1938 ਦੇ ਪੰਜਾਬ ਦਾ ਦੀਦਾਰ ਕਰਵਾਏਗੀ ਰਣਜੀਤ ਬਾਵਾ ਦੀ ਫਿਲਮ 'ਭਲਵਾਨ ਸਿੰਘ'

bhalwan singh
10 October, 2017 01:29:36 PM

ਜਲੰਧਰ(ਬਿਊਰੋ)— ਪੰਜਾਬੀ ਨਾਮੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੀ ਨਵੀਂ ਆਉਣ ਵਾਲੀ ਪੰਜਾਬੀ ਫਿਲਮ 'ਭਲਵਾਨ ਸਿੰਘ' ਇਨੀ ਦਿਨੀਂ ਕਾਫੀ ਲਾਈਮਲਾਈਟ 'ਚ ਹੈ। ਇਹ ਫਿਲਮ ਆਜ਼ਾਦੀ ਤੋਂ ਪਹਿਲਾਂ 1938 ਦੇ ਪੰਜਾਬ ਦੀ ਕਹਾਣੀ 'ਤੇ ਆਧਾਰਿਤ ਹੈ। ਇਸ ਨੂੰ ਸੁਖਰਾਜ ਸਿੰਘ ਨੇ ਲਿਖਿਆ ਹੈ ਅਤੇ ਫਿਲਮ ਦਾ ਡਾਇਰੈਕਟਰ ਪਰਮਸ਼ਿਵ (ਡਾਇਰੈਕਟਰ ਅਨੁਰਾਗ ਸਿੰਘ ਦਾ ਸਾਲਾ) ਹੈ। ਫਿਲਮ 'ਚ ਮੁੱਖ ਭੂਮਿਕਾ ਅਦਾਕਾਰਾ ਨਵਪ੍ਰੀਤ ਬੰਗਾ ਹੈ, ਜੋ ਪਹਿਲੀ ਵਾਰ ਇਸ ਫਿਲਮ ਨਾਲ ਆਪਣੇ ਪਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਪੰਜਾਬੀ ਫਿਲਮ 'ਬੰਬੂਕਾਟ' ਵਾਲੇ  ਅਮੀਕ ਵਿਰਕ ਨੇ 'ਭਲਵਾਨ ਸਿੰਘ' ਨੂੰ ਪ੍ਰੋਡਿਊਸ ਕਰ ਰਿਹਾ ਹਨ। ਬਤੌਰ ਅਦਾਕਾਰ ਬਾਵੇ ਦੀ ਇਹ ਚੌਥੀ ਫਿਲਮ ਹੈ। ਪੰਜਾਬੀ ਗਾਇਕੀ 'ਚ ਸਫ਼ਲ ਸਥਾਪਤੀ ਤੋਂ ਬਾਅਦ ਰਣਜੀਤ ਬਾਵੇ ਨੇ ਆਪਣੇ ਅਦਾਕਾਰੀ ਸਫਰ ਦੀ ਸ਼ੁਰੂਆਤ ਮਰਹੂਮ ਨਿਰਦੇਸ਼ਕ ਗੁਰਚਰਨ ਵਿਰਕ ਦੀ ਫਿਲਮ 'ਤੂਫ਼ਾਨ ਸਿੰਘ' ਤੋਂ ਕੀਤੀ ਸੀ। ਇਹ ਫਿਲਮ ਕਿਸੇ ਕਾਰਨ ਰਿਲੀਜ਼ ਨਾ ਹੋ ਸਕੀ।

Punjabi Bollywood Tadka
ਬਤੌਰ ਅਦਾਕਾਰ ਉਹ ਪਰਦੇ 'ਤੇ 'ਸਰਵਣ' ਫਿਲਮ ਜ਼ਰੀਏ ਨਜ਼ਰ ਆਏ ਸਨ। ਭਾਵੇਂ ਇਸ ਫਿਲਮ 'ਚ ਰਣਜੀਤ ਬਾਵੇ ਦਾ ਕਿਰਦਾਰ ਕੋਈ ਬਹੁਤ ਵੱਡਾ ਨਹੀਂ ਸੀ ਪਰ ਦਰਸ਼ਕਾਂ ਨੇ ਉਸ ਦਾ ਅਦਾਕਾਰ ਵਜੋਂ ਸੁਆਗਤ ਕੀਤਾ। ਉਹ ਸਿਤਿਜ ਚੌਧਰੀ ਦੀ ਫਿਲਮ 'ਦੇਖ ਬਰਾਤਾਂ ਚੱਲੀਆਂ' ਵਿਚ ਨਜ਼ਰ ਆ ਚੁੱਕੇ ਹਨ। 'ਭਲਵਾਨ ਸਿੰਘ' ਵਿਚ ਦਰਸ਼ਕ ਰਣਜੀਤ ਬਾਵੇ ਨੂੰ ਇਕ ਵੱਖਰੇ ਹੀ ਅਵਤਾਰ 'ਚ ਦੇਖਣਗੇ। ਹਰ ਕਦਮ ਬੋਚ-ਬੋਚ ਧਰ ਰਿਹਾ ਰਣਜੀਤ ਬਾਵੇ ਨੂੰ ਲਗਾਤਾਰ ਫਿਲਮਾਂ ਦੇ ਆਫਰ ਆ ਰਹੇ ਹਨ ਪਰ ਉਹ ਗਾਇਕੀ ਵਾਂਗ ਫਿਲਮੀ ਖੇਤਰ 'ਚ ਵੀ ਸਿਆਣਪ ਤੋਂ ਕੰਮ ਲੈਂਦਿਆਂ ਅੱਗੇ ਵਧ ਰਿਹਾ ਹੈ। ਇਹ ਫਿਲਮ 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Ranjit Bawa Bhalwan Singh Navpreet BangaAmberdeep Singh Navpreet Banga Karamjit Anmol Paramshivਰਣਜੀਤ ਬਾਵਾ ਭਲਵਾਨ ਸਿੰਘ