FacebookTwitterg+Mail

ਅੱਜ ਸ਼ਾਮੀ ਨਾਰਥ ਕੰਟਰੀ ਮਾਲ ਮੋਹਾਲੀ 'ਚ ਲੱਗ ਰਿਹੈ 'ਭਲਵਾਨ ਸਿੰਘ' ਦਾ ਖੁੱਲ੍ਹਾ ਅਖਾੜਾ

bhalwan singh in mohali today
26 October, 2017 01:59:38 PM

ਜਲੰਧਰ (ਬਿਊਰੋ)— ਕੱਲ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਭਲਵਾਨ ਸਿੰਘ' ਦੀ ਟੀਮ ਅੱਜ ਮੋਹਾਲੀ ਦੇ ਨਾਰਥ ਕੰਟਰੀ ਮਾਲ 'ਚ ਖੁੱਲ੍ਹਾ ਅਖਾੜਾ ਲਗਾਉਣ ਆ ਰਹੀ ਹੈ। ਇਸ ਦੌਰਾਨ 'ਭਲਵਾਨ ਸਿੰਘ' ਫਿਲਮ ਦੀ ਪੂਰੀ ਟੀਮ ਤੋਂ ਇਲਾਵਾ ਪ੍ਰਭ ਗਿੱਲ, ਹੈਪੀ ਰਾਏਕੋਟੀ, ਹਨੀ ਸਰਕਾਰ, ਸੱਜਣ ਅਦੀਬ, ਰੰਮੀ ਰੋਮਾਨਾ ਤੇ ਬੀਰ ਸਿੰਘ ਵੀ ਆਪਣੇ ਹਿੱਟ ਗੀਤਾਂ 'ਤੇ ਪੇਸ਼ਕਾਰੀ ਦੇਣਗੇ ਤੇ ਹਾਜ਼ਰੀਨ ਨੂੰ ਨੱਚਣ 'ਤੇ ਮਜਬੂਰ ਕਰਨਗੇ।

 

Kal nu Bhalwan Singh A Reha Apni Puri Team Nal 6waje Shami Time Note krlo milde han #KHARAR #Chandiagrh...

Posted by Ranjit Bawa on Wednesday, October 25, 2017

ਦੱਸਣਯੋਗ ਹੈ ਕਿ 'ਭਲਵਾਨ ਸਿੰਘ' ਦੀ ਪ੍ਰਮੋਸ਼ਨ ਦਾ ਅੱਜ ਆਖਰੀ ਦਿਨ ਹੈ। ਇਸ ਤੋਂ ਬਾਅਦ ਕੱਲ ਫਿਲਮ ਦੇਸ਼ ਭਰ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਰਣਜੀਤ ਬਾਵਾ, ਨਵਪ੍ਰੀਤ ਬੰਗਾ, ਮਾਨਵ ਵਿਜ ਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਨੇ ਕੀਤਾ ਹੈ, ਜਿਹੜੀ ਅਮੀਕ ਵਿਰਕ, ਕਾਰਜ ਗਿੱਲ ਤੇ ਜਸਪਾਲ ਸਿੰਘ ਸੰਧੂ ਵਲੋਂ ਪ੍ਰੋਡਿਊਸ ਕੀਤੀ ਗਈ ਹੈ।


Tags: Bhalwan Singh Ranjit Bawa Navpreet Banga Manav Vij Karaj Gill Amiek Virk