FacebookTwitterg+Mail

ਨੱਚਣ ਲਈ ਹੋ ਜਾਓ ਤਿਆਰ, ਰਿਲੀਜ਼ ਹੋਇਆ 'ਕੈਰੀ ਆਨ ਜੱਟਾ 2' ਦਾ ਨਵਾਂ ਗੀਤ (ਵੀਡੀਓ)

bhangra pa laiye song out now
08 May, 2018 02:27:36 PM

ਜਲੰਧਰ (ਬਿਊਰੋ)— ਸੁਪਰਹਿੱਟ ਪੰਜਾਬੀ ਫਿਲਮ 'ਕੈਰੀ ਆਨ ਜੱਟਾ' ਨੂੰ ਕੌਣ ਭੁੱਲ ਸਕਦਾ ਹੈ। ਇਸ ਫਿਲਮ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਗਿੱਪੀ ਗਰੇਵਾਲ ਦੇ ਨਾਲ ਬੀ. ਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਤੇ ਜਸਵਿੰਦਰ ਭੱਲਾ ਦਾ ਕੱਦ ਹੋਰ ਉੱਚਾ ਕੀਤਾ ਸੀ। ਹੁਣ ਇਸ ਫਿਲਮ ਦਾ ਸੀਕੁਅਲ ਬਣ ਕੇ ਤਿਆਰ ਹੈ, ਜਿਸ ਦਾ ਨਾਂ 'ਕੈਰੀ ਆਨ ਜੱਟਾ 2' ਹੈ। ਫਿਲਮ ਦੇ ਟਰੇਲਰ ਤੇ ਟਾਈਟਲ ਟਰੈਕ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਕ ਦਿਨ 'ਚ ਇਸ ਫਿਲਮ ਦੇ ਟਰੇਲਰ ਨੂੰ 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸੀ।
ਹੁਣ ਇਸ ਫਿਲਮ ਦਾ ਨਵਾਂ ਗੀਤ 'ਭੰਗੜਾ ਪਾ ਲਈਏ' ਰਿਲੀਜ਼ ਹੋਇਆ ਹੈ। ਗੀਤ ਦੇ ਨਾਮ ਤੋਂ ਹੀ ਜ਼ਾਹਿਰ ਹੈ ਕਿ ਗੀਤ ਨੱਚਣ ਤੇ ਭੰਗੜਾ ਪਾਉਣ ਲਈ ਮਜਬੂਰ ਕਰਨ ਵਾਲਾ ਹੈ। ਗੀਤ 'ਚ ਸਿਤਾਰਿਆਂ ਦੀ ਐਨਰਜੀ ਕਮਾਲ ਦੀ ਹੈ। 'ਭੰਗੜਾ ਪਾ ਲਈਏ' ਗੀਤ ਨੂੰ ਆਵਾਜ਼ ਗਿੱਪੀ ਗਰੇਵਾਲ ਤੇ ਮੰਨਤ ਨੂਰ ਨੇ ਦਿੱਤੀ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ ਤੇ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ।

ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਤੇ ਜਯੋਤੀ ਸੇਠੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਵੈਭਵ ਸੁਮਨ ਤੇ ਸ਼ਰੇਆ ਸ਼੍ਰੀਵਾਸਤਵ ਨੇ ਲਿਖਿਆ ਹੈ। ਫਿਲਮ 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Bhangra Pa Laiye Carry On Jatta 2 Gippy Grewal Sonam Bajwa

Edited By

Rahul Singh

Rahul Singh is News Editor at Jagbani.