FacebookTwitterg+Mail

ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰੀ ਉੱਤਰੇਗੀ ਫਿਲਮ ‘ਭੰਗੜਾ ਪਾ ਲੈ’

bhangra paa le
18 December, 2019 03:23:59 PM

ਮੁੰਬਈ(ਬਿਊਰੋ)- ਫਿਲਮ ‘ਭੰਗੜਾ ਪਾ ਲੈ’ ਦੀ ਮੁੱਖ ਜੋੜੀ ਸੰਨੀ ਕੌਸ਼ਲ ਅਤੇ ਰੁਖਸ਼ਾਰ ਢਿੱਲੋਂ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਦੇ ਦਿਲਾਂ ਵਿਚ ਖਾਸ ਜਗ੍ਹਾ ਬਣਾ ਲਈ ਹੈ। ਦੋਵਾਂ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ, ਫਿਲਮ ਵਿਚ ਤੁਹਾਨੂੰ ਇਕ ਨਹੀਂ ਸਗੋਂ ਦੋ ਲਵ ਸਟੋਰੀਆਂ ਦੇਖਣ ਨੂੰ ਮਿਲਣਗੀਆਂ। ਇਕ ਕਹਾਣੀ ਆਜ਼ਾਦੀ ਤੋਂ ਪਹਿਲਾਂ ਦੀ ਹੋਵੇਗੀ ਅਤੇ ਦੂਜੀ ਅੱਜ ਦੇ ਸਮੇਂ ਦੀ ਹੋਵੇਗੀ।

ਰੁਖਸ਼ਾਰ ਅਤੇ ਸੰਨੀ ਇਸ ਫਿਲਮ ਵਿਚ ਦੋਹਰੀ ਭੂਮਿਕਾ ਨਿਭਾ ਰਹੇ ਹਨ, ਜਿੱਥੇ ਅਜ਼ਾਦੀ ਤੋਂ ਪਹਿਲਾਂ ਸੰਨੀ ਇਕ ਫੌਜੀ ਦੇ ਕਿਰਦਾਰ ਵਿਚ ਨਜ਼ਰ ਆਉਣਗੇ, ਜੋ ਰੁਖਸਾਰ ਨੂੰ ਆਪਣਾ ਦਿਲ ਦੇ ਬੈਠਦੇ ਹਨ ਅਤੇ ਉਸ ਨੂੰ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਉਥੇ ਹੀ ਅਜੋਕੇ ਜ਼ਮਾਨੇ ਵਿਚ ਦੋਵੇਂ ਇਕ ਡਾਂਸ ਕਰੂ ਦਾ ਹਿੱਸਾ ਹਨ ਅਤੇ ਡਾਂਸ ਵਿਚ ਹੀ ਉਨ੍ਹਾਂ ਦੀ ਦੀਵਾਨਗੀ ਬਸਦੀ ਹੈ ਪਰ ਉਨ੍ਹਾਂ ਦੀ ਇਸ ਨੋਕਝੋਂਕ ਵਿਚ ਵੀ ਪਿਆਰ ਲੁੱਕਿਆ ਹੈ, ਜੋ ਇਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਜ਼ਿਆਦਾ ਰੋਮਾਂਚਕ ਬਣਾਉਂਦਾ ਹੈ। ਫਿਲਮ 3 ਜਨਵਰੀ 2020 ਵਿਚ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।


Tags: Bhangra Paa LeSunny KaushalRukshar DhillonSneha TauraniBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari