ਮੁੰਬਈ (ਬਿਊਰੋ)— ਸੰਨੀ ਲਿਓਨੀ ਅਤੇ ਅਰਬਾਜ਼ ਖਾਨ ਸਟਾਰਰ ਫਿਲਮ 'ਤੇਰਾ ਇੰਤਜ਼ਾਰ' ਇਸ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਨਾਲ ਹੀ ਭਾਨੀ ਸਿੰਘ ਵੀ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ 'ਚ ਭਾਨੀ ਪਾਲੀਵੁੱਡ ਅਭਿਨੇਤਾ ਆਰਿਆ ਬੱਬਰ ਨਾਲ ਨੇਗਟਿਵ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਭਾਨੀ ਨੇ ਹਾਲ ਹੀ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਫਿਲਮ 'ਚ ਮੈਂ ਅਤੇ ਆਰਿਆ ਬੱਬਰ ਦੋਵੇਂ ਨੇਗਟਿਵ ਕਿਰਦਾਰ 'ਚ ਹਾਂ। ਫਿਲਮ 'ਚ ਅਸੀਂ ਵਿਲੇਨ ਦੀ ਭੂਮਿਕਾ ਨਿਭਾਅ ਰਹੇ ਹਾਂ, ਇਸ ਕਹਾਣੀ 'ਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਾਡੇ ਕਾਰਨ ਹੀ ਹੁੰਦਾ ਹੈ, ਇਹ ਕਿਰਦਾਰ ਨਿਭਾਉਣਾ ਬੇਹੱਦ ਦਿਲਚਸਪ ਰਿਹਾ। ਫਿਲਮ ਦੀ ਕਹਾਣੀ ਮੁਤਾਬਕ ਅਜਿਹੀ ਸਥਿਤੀ ਆਉਦੀ ਹੈ ਕਿ ਸਾਨੂੰ ਗਲਤ ਕੰਮ ਕਰਨਾ ਪੈਂਦਾ ਹੈ।
ਭਾਨੀ ਨੇ ਕਿਹਾ ਕਿ ਫਿਲਮ ਦੇ ਕਲਾਈਮੈਕਸ 'ਚ ਉਨ੍ਹਾਂ ਦਾ ਅਰਬਾਜ਼ ਅਤੇ ਸੰਨੀ ਨਾਲ ਮੇਜਰ ਸੀਨ ਹੈ। ਇਹ ਇਕ ਫਾਈਟ ਸੀਕਵੇਂਸ ਹੈ ਜਿੱਥੇ ਉਹ ਅਰਬਾਜ਼ ਨੂੰ ਮਾਰਦੀ ਹੈ। ਫਿਲਮ 'ਚ ਉਨ੍ਹਾਂ ਦੇ ਅਰਬਾਜ਼ ਅਤੇ ਸੰਨੀ ਲਿਓਨੀ ਨਾਲ 3 ਸੀਨਜ਼ ਹਨ। ਭਾਨੀ ਨੇ ਕਿਹਾ ਕਿ ਇਸ ਫਿਲਮ 'ਚ ਅਰਬਾਜ਼ ਅਤੇ ਸੰਨੀ ਲਿਓਨੀ ਨਾਲ ਕੰਮ ਕਰਨ ਦਾ ਤਜ਼ਰਬਾ ਕਾਫੀ ਜ਼ਬਰਦਸਤ ਰਿਹਾ। ਸ਼ੂਟਿੰਗ ਦੌਰਾਨ ਉਨ੍ਹਾਂ ਤੋਂ ਕਾਫੀ ਕੁਝ ਸਿਖਣ ਨੂੰ ਵੀ ਮਿਲਿਆ। ਇਸ ਤੋਂ ਇਲਾਵਾ ਇਹ ਫਿਲਮ ਅਗਲੇ ਸਾਲ 24 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।