ਮੁੰਬਈ—ਦੱਖਣੀ ਫਿਲਮੀ ਅਦਾਕਾਰਾ ਭਾਨੂਪ੍ਰਿਆ ਅੱਜ 51 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 15 ਜਨਵਰੀ, 1966 'ਚ ਆਧਰਾਂ ਪ੍ਰਦੇਸ਼ 'ਚ ਹੋਇਆ। ਉਨ੍ਹਾਂ ਨੇ ਤਾਮਿਲ ਤੋਂ ਇਲਾਵਾ ਬਾਲੀਵੁੱਡ 'ਚ ਵੀ ਕਈ ਫਿਲਮਾਂ ਕੀਤੀਆਂ। 17 ਦੀ ਉਮਰ 'ਚ 1983 'ਚ ਤਾਮਿਲ ਫਿਲਮ 'ਮੇਲਾ ਪੇਸੰਨਗਲ' ਨਾਲ ਐਕਟਿੰਗ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਬਾਅਦ ਉਨ੍ਹਾਂ 'ਸਿਤਾਰਾ', 'ਰਾਊਡੀ', 'ਪਲਨਾਤੀ ਪੁਲੀ', 'ਜੇਮਸਬਾਂਡ 999' ਸਮੇਤ ਕਈ ਦੱਖਣੀ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ 1986 'ਚ ਫਿਲਮ 'ਦੋਸਤੀ ਦੁਸ਼ਮਨੀ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹਿੰਦੀ 'ਇਨਸਾਫ ਕੀ ਪੁਕਾਰ', 'ਖੁਦਗਰਜ਼', 'ਮਰ ਮਿਟੇਂਗੇ', 'ਦਾਵਪੇਚ', 'ਗਰੀਬੋ ਕਾ ਦਾਤਾ', 'ਭਾਬੀ' ਸਮੇਤ ਕਈ ਹੋਰ ਫਿਲਮਾਂ 'ਚ ਕੰਮ ਕੀਤਾ। ਅੱਗੇ ਦੇਖੋ ਉਨ੍ਹਾਂ ਦੀਆਂ ਕੁਝ ਸਟਾਈਲਿਸ਼ ਤਸਵੀਰਾਂ।