FacebookTwitterg+Mail

ਇਸ ਦਿਨ ਰਿਲੀਜ਼ ਹੋਵੇਗਾ ਫਿਲਮ 'ਭਾਰਤ' ਦਾ ਟਰੇਲਰ

bharat
04 April, 2019 11:05:24 AM

ਜਲੰਧਰ(ਬਿਊਰੋ)— ਸਲਮਾਨ ਖਾਨ ਦੀ ਉਡੀਕੀ ਜਾ ਰਹੀ ਫਿਲਮ 'ਭਾਰਤ' ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ। ਫਿਲਮ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਹੁਣ ਫੈਨਜ਼ ਨੂੰ ਇਸ ਦੇ ਟਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਅਕਸਰ ਸਲਮਾਨ ਖਾਨ ਇਸ ਦੀ ਸ਼ੂਟਿੰਗ ਦੌਰਾਨ ਕੋਈ ਨਾ ਕੋਈ ਤਸਵੀਰ ਤੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹੇ ਸਨ। ਹੁਣ ਫਿਲਮ ਦੇ ਟਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਨੂੰ ਖੁਦ ਫਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਨੇ ਟਵੀਟ ਕਰ ਦਿੱਤੀ ਹੈ।


ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਤਸਵੀਰ ਨੂੰ ਸ਼ੇਅਰ ਕੀਤਾ ਹੈ ਜਿਸ 'ਚ ਟੀਮ ਫਿਲਮ ਦੇ ਟਰੇਲਰ ਤੇ ਮਿਊਜ਼ਿਕ ਦੀ ਮਿਕਸਿੰਗ ਕਰਦੇ ਨਜ਼ਰ ਆ ਰਹੇ ਹਨ।ਟਵੀਟ 'ਚ ਅੱਬਾਸ ਨੇ ਲਿਖਿਆ ਹੈ ਕਿ ਟਰੇਲਰ 24 ਅਪ੍ਰੈਲ ਨੂੰ ਫੈਨਜ਼ ਦੇ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਹੀ ਅਲੀ ਦੇ ਟਵੀਟ ਕਰਨ 'ਤੇ ਸਲਮਾਨ ਦੇ ਫੈਨਜ਼ ਨੇ ਵੀ ਖੂਬ ਹੁੰਗਾਰਾ ਦਿੱਤਾ ਤੇ ਕੁਝ ਨੇ ਕਿਹਾ ਕਿ ਫਾਈਨਲੀ ਉਹ ਕੈਟਰੀਨਾ ਦੀ ਲੁੱਕ ਨੂੰ ਦੇਖ ਪਾਉਣਗੇ। ਖੈਰ ਸਲਮਾਨ ਦੀ ਫਿਲਮ 'ਭਾਰਤ' ਇਸੇ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।


Tags: BharatAli Abbas ZafarTwitterTrailerSalman KhanKatrina KaifBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.