FacebookTwitterg+Mail

ਤੀਜੇ ਦਿਨ ਫਿੱਕਾ ਪਿਆ 'ਭਾਰਤ' ਦਾ ਜਾਦੂ, ਜਾਣੋ ਕਮਾਈ

bharat box office collection day 3
09 June, 2019 09:42:54 AM

ਮੁੰਬਈ(ਬਿਊਰੋ)— ਸਲਮਾਨ ਖਾਨ ਦੀ ਫਿਲਮ 'ਭਾਰਤ' ਨੇ ਤੀਜੇ ਦਿਨ ਵੀ ਠੀਕ-ਠਾਕ ਕਮਾਈ ਕੀਤੀ ਹੈ। ਰਿਲੀਜ਼ ਤੋਂ ਤੀਜੇ ਦਿਨ ਫਿਲਮ ਨੇ 22 ਕਰੋੜ ਦੀ ਕਮਾਈ ਕੀਤੀ ਹੈ, ਜਿਸ ਤੋਂ ਬਾਅਦ ਫਿਲਮ 100 ਕਰੋੜ ਦੀ ਕਮਾਈ ਦੇ ਬੇਹੱਦ ਨੇੜੇ ਪਹੁੰਚ ਗਈ ਹੈ। ਬੇਸ਼ੱਕ ਲਗਾਤਾਰ ਫਿਲਮ ਦੀ ਕਮਾਈ 'ਚ ਗਿਰਾਵਟ ਦਰਜ ਹੋ ਰਹੀ ਹੈ ਪਰ ਇਸ ਦੇ ਪਿੱਛੇ ਛੁੱਟੀ ਦਾ ਦਿਨ ਨਾ ਹੋਣਾ ਵੀ ਹੋ ਸਕਦਾ ਹੈ। ਇਸ ਵੀਕਐਂਡ ਫਿਲਮ ਕਿਵੇਂ ਦਾ ਪ੍ਰਦਰਸ਼ਨ ਕਰੇਗੀ ਇਸ ਲਈ ਫਿਲਹਾਲ ਇੰਤਜ਼ਾਰ ਕਰਨਾ ਪਵੇਗਾ।


ਹੁਣ ਤਕ ਫਿਲਮ ਨੇ ਪਹਿਲੇ ਦਿਨ 42.30 ਕਰੋੜ ਰੁਪਏ, ਦੂਜੇ ਦਿਨ 31 ਕਰੋੜ ਅਤੇ ਤੀਜੇ ਦਿਨ 22.20 ਕਰੋੜ ਦੀ ਕਮਾਈ ਕੀਤੀ ਹੈ। ਜਿਸ ਨਾਲ ਫਿਲਮ ਨੇ ਕੁੱਲ ਤਿੰਨ ਦਿਨਾਂ 'ਚ 95.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਦੀ ਕਮਾਈ 'ਚ ਇਕ ਵਾਰ ਫਿਰ ਤੋਂ ਸ਼ਨੀਵਾਰ ਅਤੇ ਐਤਵਾਰ ਨੂੰ ਉਛਾਲ ਦਰਜ ਕੀਤਾ ਜਾਵੇਗਾ।


Tags: BharatBox Office CollectionDay 3Salman KhanKatrina KaifBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari