FacebookTwitterg+Mail

'ਭਾਰਤ' ਦਾ ਤੀਜਾ ਪੋਸਟਰ ਰਿਲੀਜ਼, ਸਲਮਾਨ ਖਾਨ ਨਾਲ ਦਿਸੀ ਕੈਟਰੀਨਾ ਕੈਫ

bharat new poster
17 April, 2019 02:07:38 PM

ਮੁੰਬਈ(ਬਿਊਰੋ)— ਸਲਮਾਨ ਖਾਨ ਦੀ ਫਿਲਮ 'ਭਾਰਤ' ਦਾ ਤੀਜਾ ਪੋਸਟਰ ਰਿਲੀਜ਼ ਹੋ ਗਿਆ ਹੈ। ਸਲਮਾਨ ਨੇ ਖੁਦ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਵਾਰ ਪੋਸਟਰ 'ਚ ਸਲਮਾਨ ਖਾਨ ਨਾਲ ਫਿਲ‍ਮ ਦੀ ਲੀਡ ਅਦਾਕਾਰਾ ਕੈਟਰੀਨਾ ਕੈਫ ਵੀ ਦਿਖਾਈ ਦੇ ਰਹੀ ਹੈ। ਇਸ ਪੋਸ‍ਟਰ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਲਿਖਿਆ ਹੈ,'' ਫਿਰ ਸਾਡੀ ਜ਼ਿੰਦਗੀ 'ਚ ਆਈ 'ਮੈਂਡਮ ਸਰ'।'' ਫਿਲ‍ਮ ਦੇ ਪੋਸ‍ਟਰ 'ਚ ਸਲਮਾਨ ਖਾਨ ਇਕ ਵਰਕਰ ਦੇ ਰੂਪ 'ਚ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਕੈਟਰੀਨਾ ਕੈਫ ਸਫੈਦ ਸ਼ਰਟ ਅਤੇ ਪੈਂਟ ਪਹਿਨੇ ਇਕ ਅਫਸਰ ਦੇ ਰੂਪ 'ਚ ਦਿਖਾਈ ਦੇ ਰਹੀ ਹੈ। ਸਲਮਾਨ ਦੇ ਪੋਸਟਰ ਦੇ ਬਾਟਮ 'ਚ ਕੁਝ-ਕੁਝ ਘਟਨਾਵਾਂ ਦੀਆਂ ਝਲਕੀਆਂ ਵੀ ਦਿਖਾਈ ਦੇ ਰਹੀਆਂ ਹਨ।


ਇਸ ਤੋਂ ਪਹਿਲਾਂ ਸੋਮਵਾਰ ਨੂੰ ਸਲਮਾਨ ਖਾਨ ਦਾ ਵੱਖਰਾ ਪੋਸ‍ਟਰ ਆਇਆ ਸੀ ਜਿਸ 'ਚ ਉਹ ਇਕ ਬੁੱਢੇ ਸ਼ਖਸ ਦੇ ਕਿਰਦਾਰ 'ਚ ਨਜ਼ਰ ਆਏ ਸਨ। ਸਲਮਾਨ ਖਾਨ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ,''ਜਿੰਨੇ ਸਫੈਦ ਵਾਲ ਮੇਰੇ ਸਰ ਅਤੇ ਦਾੜ੍ਹੀ 'ਚ ਹਨ। ਉਸ ਤੋਂ ਕਿਤੇ ਜ਼ਿਆਦਾ ਰੰਗੀਨ ਮੇਰੀ ਜ਼ਿੰਦਗੀ ਰਹੀ ਹੈ। #Bharat।''
Punjabi Bollywood Tadka
ਦੱਸ ਦੇਈਏ ਕਿ ਫਿਲਮ 'ਭਾਰਤ' ਦਾ ਟਰੇਲਰ 24 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਸਲਮਾਨ ਖਾਨ ਦੀ ਇਸ ਪੀਰੀਅਡ ਡਰਾਮਾ ਫਿਲਮ ਨੂੰ ਅਲੀ ਅੱਬਾਸ ਜ਼ਫਰ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਕੈਟਰੀਨਾ ਕੈਫ, ਦਿਸ਼ਾ ਪਟਾਨੀ ਮੁੱਖ ਭੂਮਿਕਾ 'ਚ ਹਨ। ਫਿਲਮ 5 ਜੂਨ ਨੂੰ ਈਦ ਦੇ ਮੌਕੇ ਰਿਲੀਜ਼ ਹੋ ਰਹੀ ਹੈ।


Tags: Bharat New PosterSalman KhanInstagram PostKatrina KaifTabuDisha PataniSunil GroverJackie ShroffAtul AgnihotriBhushan KumarBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.