FacebookTwitterg+Mail

ਫਿਲਮ ਨਿਰਮਾਤਾ ਭਰਤ ਸ਼ਾਹ, ਪੁੱਤਰ ਤੇ ਪੋਤੇ ਵਿਰੁੱਧ ਮਾਮਲਾ ਦਰਜ

bharat shah  yash the gamdevi police
24 November, 2019 09:36:25 AM

ਮੁੰਬਈ (ਬਿਊਰੋ)– ਉਦਯੋਗਪਤੀ ਅਤੇ ਫਿਲਮ ਨਿਰਮਾਤਾ ਭਰਤ ਸ਼ਾਹ, ਉਨ੍ਹਾਂ ਦੇ ਪੁੱਤਰ ਰਾਜੀਵ ਅਤੇ ਪੋਤੇ ਯਸ਼ ਵਿਰੁੱਧ ਦੱਖਣੀ ਮੁੰਬਈ ਦੇ ਗਾਮਦੇਵੀ ਵਿਖੇ ਪੁਲਸ ਮੁਲਾਜ਼ਮ ਨਾਲ ਕਥਿਤ ਤੌਰ ’ਤੇ ਹੱਥੋਪਾਈ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਦੱਸਿਆ ਕਿ ਯਸ਼ ਨੂੰ ਸ਼ਨੀਵਾਰ ਸਵੇਰੇ ਇਕ ਪਬ ਵਿਚ ਝਗੜੇ ਪਿਛੋਂ ਹਿਰਾਸਤ ਵਿਚ ਲਿਆ ਗਿਆ ਸੀ। ਇਸ ਦੌਰਾਨ ਪਬ ਵਿਚ ਨਸ਼ੇ ਵਿਚ ਧੁੱਤ ਇਕ ਵਿਅਕਤੀ ਨੇ ਇਕ ਪੁਲਸ ਮੁਲਾਜ਼ਮ ਨੂੰ ਕਥਿਤ ਤੌਰ ’ਤੇ ਥੱਪੜ ਮਾਰ ਦਿੱਤਾ ਸੀ ਅਤੇ ਉਸ ਦੀ ਵਰਦੀ ਪਾੜ ਦਿੱਤੀ ਸੀ। ਪੁਲਸ ਨੇ ਇਸ ਘਟਨਾ ਸਬੰਧੀ ਯਸ਼ ਸਮੇਤ 3 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਸੀ। ਤੜਕੇ ਸਾਢੇ 3 ਵਜੇ 75 ਸਾਲਾ ਸ਼ਾਹ ਅਤੇ ਉਨ੍ਹਾਂ ਦਾ ਪੁੱਤਰ 55 ਸਾਲਾ ਰਾਜੀਵ ਪੁਲਸ ਥਾਣੇ ਪੁੱਜੇ ਅਤੇ ਯਸ਼ ਨੂੰ ਰਿਹਾਅ ਕਰਨ ਲਈ ਦਬਾਅ ਪਾਇਆ। ਉਨ੍ਹਾਂ ਇਕ ਅਧਿਕਾਰੀ ਨਾਲ ਝਗੜਾ ਵੀ ਕੀਤਾ। ਇਸ ਪਿੱਛੋਂ ਪੁਲਸ ਨੇ ਦਖਲ ਦੇ ਕੇ ਤਿੰਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਅਤੇ ਯਸ਼ ਨੂੰ ਦੁਬਾਰਾ ਹਿਰਾਸਤ ਵਿਚ ਲੈ ਲਿਆ।


Tags: Bharat Shah YashThe Gamdevi PoliceComplaintMaharashtra

About The Author

manju bala

manju bala is content editor at Punjab Kesari