FacebookTwitterg+Mail

ਸਲਮਾਨ ਖਾਨ ਨੇ ਦਿੱਲੀ 'ਚ ਸ਼ੁਰੂ ਕੀਤੀ 'ਭਾਰਤ' ਦੀ ਸ਼ੂਟਿੰਗ

bharat shooting in new delhi
27 November, 2018 02:50:21 PM

ਮੁੰਬਈ(ਬਿਊਰੋ)— ਪੰਜਾਬ ਤੋਂ ਬਾਅਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਹੁਣ ਦਿੱਲੀ 'ਚ ਸ਼ੁਰੂ ਜੋ ਚੁੱਕੀ ਹੈ। ਬੀਤੇ ਦਿਨੀਂ ਸਲਮਾਨ ਦਿੱਲੀ ਪਹੁੰਚੇ ਹਨ। 'ਭਾਰਤ' ਦੇ ਸੈੱਟ ਤੋਂ ਸਲਮਾਨ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦਿੱਲੀ 'ਚ ਸ਼ੁਰੂ ਹੋ ਗਈ ਹੈ।

 

ਇਸ ਵੀਡੀਓ ਨੂੰ ਫਿਲਮ ਦੇ ਪ੍ਰੋਡਿਊਸਰ ਤੇ ਸਲਮਾਨ ਖਾਨ ਦੇ ਜੀਜਾ ਅਤੁਲ ਅਗਨੀਹੋਤਰੀ ਨੇ ਸ਼ੇਅਰ ਕੀਤੀ ਹੈ। ਇਹ ਵੀਡੀਓ ਸਲਮਾਨ ਦੇ ਸੈੱਟ 'ਤੇ ਪਹੁੰਚਣ ਤੋਂ ਬਾਅਦ ਦੀ ਹੈ। ਹਾਲ ਹੀ 'ਚ ਸਲਮਾਨ ਨੇ ਆਪਣੀ ਫਿਲਮ ਦਾ ਪੰਜਾਬ ਦਾ ਸ਼ੂਟ ਖਤਮ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦਾ ਰੁਖ ਕੀਤਾ ਹੈ। ਅਤੁਲ ਅਗਨੀਹੋਤਰੀ ਲਗਾਤਾਰ ਆਪਣੀ ਫਿਲਮ ਬਾਰੇ ਹਰ ਅਪਡੇਟ ਸੋਸ਼ਲ ਮੀਡੀਆ 'ਤੇ ਔਡੀਅੰਸ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਫਿਲਮ ਦਾ ਡਾਇਰੈਕਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਹਨ।

 

ਦੱਸ ਦੇਈਏ ਕਿ ਫਿਲਮ 'ਚ ਸਲਮਾਨ ਦੇ ਓਪੋਜ਼ਿਟ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਵੀ ਨਜ਼ਰ ਆਵੇਗੀ, ਜੋ ਕਿ ਇਸ ਤੋਂ ਪਹਿਲਾਂ ਕਈ ਫਿਲਮਾਂ 'ਚ ਸਕ੍ਰੀਨ ਸ਼ੇਅਰ ਕਰ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਨੋਰਾ ਫਤੇਹੀ, ਤੱਬੂ, ਦਿਸ਼ਾ ਪਟਾਨੀ, ਸੁਨੀਲ ਗਰੋਵਰ ਤੇ ਜੈਕੀ ਸ਼ਰਾਫ ਨਜ਼ਰ ਆਉਣਗੇ। ਫਿਲਮ 'ਭਾਰਤ' ਅਗਲੇ ਸਾਲ 2019 'ਚ ਈਦ ਦੇ ਖਾਸ ਮੌਕੇ 'ਤੇ ਰਿਲੀਜ਼ ਹੋ ਰਹੀ ਹੈ।

 


Tags: Katrina Kaif Salman Khan Bharat Shooting Bharat New Delhi Atul Agnihotri Ali Abbas Zafar Disha Patani

Edited By

Sunita

Sunita is News Editor at Jagbani.