FacebookTwitterg+Mail

'ਭਾਰਤ' ਦਾ ਅਗਲਾ ਗੀਤ 'ਐਥੇ ਆ' ਇਸ ਦਿਨ ਹੋਵੇਗਾ ਰਿਲੀਜ਼

bharat song aithey aa featuring salman khan
07 May, 2019 03:33:45 PM

ਮੁੰਬਈ(ਬਿਊਰੋ)— ਫਿਲਮ 'ਭਾਰਤ' ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ। ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਸਲੋ ਮੋਸ਼ਨ' ਅਤੇ 'ਚਾਸ਼ਨੀ' ਨਾਲ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਫਿਲਮ ਦੇ ਨਿਰਮਾਤਾ ਇਕ ਹੋਰ ਗੀਤ ਪੇਸ਼ ਕਰਨ ਲਈ ਤਿਆਰ ਹਨ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਖੂਬਸੂਰਤ ਕੈਮਿਸਟਰੀ ਨਾਲ ਭਰਪੂਰ ਇਹ ਇਕ ਤਰਫਾ ਗੀਤ 'ਐਥੇ ਆ' 9 ਮਈ ਨੂੰ ਰਿਲੀਜ਼ ਹੋਵੇਗਾ। ਕੁਝ ਦਿਨ ਪਹਿਲਾਂ ਰਿਲੀਜ਼ ਕੀਤੇ ਗਏ ਗੀਤ 'ਚਾਸ਼ਨੀ' 'ਚ ਸਲਮਾਨ ਅਤੇ ਕੈਟਰੀਨਾ ਦੀ ਕੈਮਿਸਟਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਹੁਣ ਬਾਲੀਵੁੱਡ ਦੀ ਇਹ ਸੁਪਰਹਿੱਟ ਜੋੜੀ ਇਕ ਹੋਰ ਗੀਤ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ।
Punjabi Bollywood Tadka
ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਗੀਤ ਦੇ ਰਿਲੀਜ਼ ਦੀ ਘੋਸ਼ਣਾ ਕਰਦੇ ਹੋਏ ਕਿਹਾ,''ਇਸ ਗੀਤ 'ਚ ਸਲਮਾਨ ਅਤੇ ਕੈਟਰੀਨਾ ਵਿਚਕਾਰ ਇਕ ਪਿਆਰਭਰੀ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਇਹ ਗੀਤ ਐਨਰਜੀ ਨਾਲ ਭਰਪੂਰ ਹੈ। 'ਐਥੇ ਆ' ਇਕ ਨਵਾਂ ਵੈਡਿੰਗ ਸੀਜ਼ਨ ਗੀਤ ਹੈ, ਜਿਸ 'ਚ ਸਲਮਾਨ ਅਤੇ ਕੈਟਰੀਨਾ ਦੀ ਕੈਮਿਸਟਰੀ ਨੂੰ ਬਿਲਕੁੱਲ ਨਵੇਂ ਤਰੀਕੇ ਨਾਲ ਫਿਲਮਾਇਆ ਗਿਆ ਹੈ।''
Punjabi Bollywood Tadka
ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਸਲਮਾਨ ਖਾਨ ਨਾਲ ਕੈਟਰੀਨਾ ਕੈਫ ਦੀ ਜੋੜੀ ਦੇਖਣ ਨੂੰ ਮਿਲੇਗੀ। ਅਲੀ ਅੱਬਾਸ ਜਫਰ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ। ਫਿਲਮ 5 ਮਈ, 2019 ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ 'ਚ ਸਲਮਾਨ ਖਾਨ-ਕੈਟਰੀਨਾ ਕੈਫ ਤੋਂ ਇਲਾਵਾ ਦਿਸ਼ਾ ਪਾਟਨੀ ਤੇ ਸੁਨੀਲ ਗਰੋਵਰ ਲੀਡ ਕਿਰਦਾਰ 'ਚ ਹਨ।

 


Tags: Salman KhanAithey AaBharatKatrina KaifAli Abbas ZafarDisha PataniTabuJackie ShroffSunil Grover

Edited By

Manju

Manju is News Editor at Jagbani.