FacebookTwitterg+Mail

'ਭਾਰਤ' ਦੇ ਦੂਜੇ ਗੀਤ ਦਾ ਟੀਜ਼ਰ ਆਊਟ, ਸਲਮਾਨ ਨਾਲ ਦਿਸੀ ਕੈਟਰੀਨਾ

bharat song chashni
30 April, 2019 04:05:46 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸਲਮਾਨ ਖਾਨ ਦੀ ਫਿਲਮ 'ਭਾਰਤ' ਦਾ ਦੂਜਾ ਗੀਤ 'ਮੀਠੀ-ਮੀਠੀ ਚਾਸ਼ਨੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ 'ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਲਵ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਹੀ ਬੇਹੱਦ ਹੀ ਰੋਮਾਂਟਿਕ ਅੰਦਾਜ਼ 'ਚ ਦਿਖ ਰਹੇ ਹਨ। ਟੀਜ਼ਰ ਵੀਡੀਓ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਲਿਖਿਆ, ''ਇਸ ਈਦ, ਇਸ਼ਕ ਮੀਠਾ ਹੈ। ਚਾਸ਼ਨੀ ਟੀਜ਼ਰ ਵੀਡੀਓ ਆਊਟ।'' ਸੋਸ਼ਲ ਮੀਡੀਆ 'ਤੇ ਗੀਤ ਦੇ ਟੀਜ਼ਰ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ  ਆਖ ਰਹੇ ਹਨ ਕਿ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇ, ਇੰਤਜ਼ਾਰ ਨਹੀਂ ਹੋ ਰਿਹਾ। ਉਥੇ ਹੀ ਇਕ-ਦੂਜੇ ਨੇ ਲਿਖਿਆ, ''ਸਭ ਮੀਠਾ-ਮੀਠਾ ਲੱਗ ਰਿਹਾ ਹੈ।''


ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਸਲਮਾਨ ਖਾਨ ਨਾਲ ਕੈਟਰੀਨਾ ਕੈਫ ਦੀ ਜੋੜੀ ਦੇਖਣ ਨੂੰ ਮਿਲੇਗੀ। ਅਲੀ ਅੱਬਾਸ ਜਫਰ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ। ਫਿਲਮ 5 ਮਈ, 2019 ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ 'ਚ ਸਲਮਾਨ ਖਾਨ-ਕੈਟਰੀਨਾ ਕੈਫ ਤੋਂ ਇਲਾਵਾ ਦਿਸ਼ਾ ਪਾਟਨੀ ਤੇ ਸੁਨੀਲ ਗਰੋਵਰ ਲੀਡ ਕਿਰਦਾਰ 'ਚ ਹਨ।


Tags: Salman KhanBharatChashniKatrina KaifTeaser OutAli Abbas ZafarDisha PataniTabuJackie ShroffSunil Grover

Edited By

Sunita

Sunita is News Editor at Jagbani.