FacebookTwitterg+Mail

ਆਜ਼ਾਦੀ ਦੇ ਖਾਸ ਮੌਕੇ 'ਤੇ ਸਲਮਾਨ ਨੇ ਦਿੱਤਾ ਫੈਨਜ਼ ਨੂੰ ਪਿਆਰਾ ਸਰਪ੍ਰਾਈਜ਼, ਵੀਡੀਓ ਵਾਇਰਲ

bharat teaser  salman khan fans on independence day
16 August, 2018 10:26:07 AM

ਮੁੰਬਈ(ਬਿਊਰੋ)— 72ਵੇਂ ਆਜ਼ਾਦੀ ਦਿਨ ਦੇ ਮੌਕੇ 'ਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਅਗਲੀ ਫਿਲਮ 'ਭਾਰਤ' ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਕੀਤਾ ਗਿਆ ਹੈ। ਸਲਮਾਨ ਖਾਨ ਨੇ ਆਪਣੇ ਆਪ ਟਵਿਟਰ 'ਤੇ ਫਿਲਮ 'ਭਾਰਤ' ਦਾ ਟੀਜ਼ਰ ਜਾਰੀ ਕੀਤਾ ਹੈ। ਵੀਡੀਓ 'ਚ ਸਲਮਾਨ ਖਾਨ ਦਿਖਾਈ ਨਹੀਂ ਦੇ ਰਹੇ ਸਗੋਂ ਉਨ੍ਹਾਂ ਦੀ ਅਵਾਜ਼ ਸਾਫ ਸੁਣੀ ਜਾ ਸਕਦੀ ਹੈ। ਇਸ ਵੀਡੀਓ 'ਚ 'ਭਾਰਤ' ਦੀ ਕਹਾਣੀ ਨੂੰ ਇਕ ਆਦਮੀ ਦੇ ਸਫਰ ਨਾਲ ਜੋੜ ਕੇ ਦਿਖਾਇਆ ਗਿਆ ਹੈ। ਇਸ 'ਚ ਸਲਮਾਨ ਆਖਦੇ ਹਨ, ਬਾਬੂ ਜੀ ਕਹਿੰਦੇ ਸਨ, ''ਕੁਝ ਰਿਸ਼ਤੇ ਜ਼ਮੀਨ ਨਾਲ ਹੁੰਦੇ ਹਨ ਅਤੇ ਕੁਝ ਖੂਨ ਨਾਲ। ਮੇਰੇ ਕੋਲ ਦੋਵੇਂ ਹੀ ਸਨ।'' ਟੀਜ਼ਰ ਤੋਂ ਸਾਫ ਹੈ ਕਿ 'ਭਾਰਤ' ਫਿਲਮ ਦੀ ਕਹਾਣੀ ਰਿਸ਼ਤਿਆਂ 'ਤੇ ਆਧਾਰਿਤ ਹੋਵੇਗੀ। 

 

ਦੱਸਣਯੋਗ ਹੈ ਕਿ ਇਸ ਫਿਲਮ 'ਚ ਸਲਮਾਨ ਖਾਨ ਦੀ ਜੋੜੀ ਕੈਟਰੀਨਾ ਕੈਫ ਦੇ ਨਾਲ ਹੋਵੇਗੀ। ਅਲੀ ਅੱਬਾਸ ਜਫਰ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ ਤੱਬੂ, ਦਿਸ਼ਾ ਪਟਾਨੀ, ਨੋਰਾ ਫਤੇਹੀ, ਸੁਨੀਲ ਗਰੋਵਰ ਵੀ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਸਲਮਾਨ ਦੀ ਇਸ ਫਿਲਮ ਦੀ ਸ਼ੂਟਿੰਗ ਮਾਲਟਾ 'ਚ ਚੱਲ ਰਹੀ ਹੈ। ਫਿਲਮ ਦੀ ਸ਼ੂਟਿੰਗ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਟੀਮ ਨੇ ਮੁੰਬਈ 'ਚ ਇਸ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਹੁਣ ਮਾਲਟਾ 'ਚ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਹੋ ਰਹੀ ਹੈ। ਸਲਮਾਨ ਹਰ ਖਾਸ ਮੌਕੇ 'ਤੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ। ਅਜਿਹੇ 'ਚ ਉਹ ਆਜ਼ਾਦੀ ਦੇ ਦਿਨ ਨੂੰ ਕਿਵੇਂ ਭੁੱਲ ਸਕਦੇ ਸਨ। ਆਜ਼ਾਦੀ ਦੇ ਦਿਨ 'ਤੇ ਆਪਣੀ ਫਿਲਮ ਦਾ ਟੀਜ਼ਰ ਰਿਲੀਜ਼ ਕਰਕੇ ਉਨ੍ਹਾਂ ਨੇ ਲੋਕਾਂ ਨੂੰ ਜਸ਼ਨ ਦਾ ਦੁੱਗਣਾ ਮਜ਼ਾ ਦਿੱਤਾ ਹੈ। 'ਭਾਰਤ' ਫਿਲਮ ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ।

 


Tags: BharatTeaserSalman KhanIndependence DayTabuKatrina KaifDisha PataniNora Fatehi

Edited By

Sunita

Sunita is News Editor at Jagbani.