ਮੁੰਬਈ (ਬਿਊਰੋ)— ਭਾਰਤੀ ਸਿੰਘ ਤੇ ਹਰਸ਼ ਲਿੰਬਚੀਆ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਹਨ। 3 ਦਸੰਬਰ ਨੂੰ ਦੋਵਾਂ ਨੇ ਗੋਆ 'ਚ ਸੱਤ ਫੇਰੇ ਲਏ ਤੇ ਹਮੇਸ਼ਾ ਲਈ ਇਕ-ਦੂਜੇ ਦੋ ਹੋ ਗਏ।
A post shared by Maple Leaves Media (@mapleleavesmedia) on Dec 3, 2017 at 5:55am PST
ਭਾਰਤੀ ਤੇ ਹਰਸ਼ ਦੇ ਵਿਆਹ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਦੋਵੇਂ ਫੇਰੇ ਲੈਂਦੇ ਨਜ਼ਰ ਆ ਰਹੇ ਹਨ। ਗੁਲਾਬੀ ਲਹਿੰਗੇ 'ਚ ਭਾਰਤੀ ਬੇਹੱਦ ਖੂਬਸੂਰਤ ਲੱਗ ਰਹੀ ਹੈ, ਉਥੇ ਨੀਲੇ ਰੰਗ ਦੀ ਸ਼ੇਰਵਾਨੀ 'ਚ ਦੁਲਹੇ ਰਾਜਾ ਵੀ ਕਿਸੇ ਤੋਂ ਘੱਟ ਨਹੀਂ ਲੱਗ ਰਹੇ। ਇਸ ਤੋਂ ਪਹਿਲਾਂ ਭਾਰਤੀ ਦੀ ਹਲਦੀ ਰਸਮ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਉਹ ਭਾਵੁਕ ਹੋ ਕੇ ਰੋਣ ਲੱਗ ਗਈ ਸੀ। ਹਲਦੀ ਦੀ ਰਸਮ 'ਚ ਪੀਲੇ ਰੰਗ ਦੀ ਆਊਟਫਿੱਟ 'ਚ ਵੀ ਭਾਰਤੀ ਬੇਹੱਦ ਖੂਬਸੂਰਤ ਲੱਗ ਰਹੀ ਸੀ। ਦੱਸਣਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਹੀ ਭਾਰਤੀ ਗੋਆ 'ਚ ਹੈ ਤੇ ਵਿਆਹ ਦੀਆਂ ਰਸਮਾਂ 'ਚ ਹਿੱਸਾ ਲੈ ਰਹੀ ਸੀ। ਸਮੇਂ-ਸਮੇਂ 'ਤੇ ਭਾਰਤੀ ਦੇ ਵਿਆਹ ਦੀਆਂ ਰਸਮਾਂ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆ ਰਹੀਆਂ ਹਨ।