FacebookTwitterg+Mail

ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੀ ਭਾਰਤੀ ਸਿੰਘ ਆਖਿਰ ਕਿਉਂ ਰੋਈ ਧਾਹਾਂ ਮਾਰ, ਵੀਡੀਓ ਵਾਇਰਲ

bharti singh
14 July, 2018 05:22:03 PM

ਮੁੰਬਈ (ਬਿਊਰੋ)— ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੀ ਭਾਰਤੀ ਸਿੰਘ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਭਾਰਤੀ ਫੁੱਟ-ਫੁੱਟ ਕੇ ਰੋ ਰਹੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਅਜਿਹਾ ਕੀ ਹੋਇਆ ਕਿ ਭਾਰਤੀ ਨੂੰ ਇੰਝ ਰੋਣਾ ਪੈ ਗਿਆ? ਦਰਅਸਲ ਘਬਰਾਉਣ ਵਾਲੀ ਗੱਲ ਨਹੀਂ ਹੈ ਕਿਉਂਕਿ ਇੱਥੇ ਭਾਰਤੀ ਸਿਰਫ ਰੋਣ ਦਾ ਡਰਾਮਾ ਕਰ ਰਹੀ ਹੈ। ਭਾਰਤੀ ਨੇ ਇਹ ਰੋਣ ਵਾਲੀ ਵੀਡੀਓ ਖੁਦ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਅਤੇ ਲਿਖਿਆ, ''ਦੇਖੋ ਮੈਂ ਚੰਗੀ ਅਦਾਕਾਰਾ ਹਾਂ। ਮੈਂ ਨਾ-ਸਿਰਫ ਕਾਮੇਡੀ ਬਲਕਿ ਇਮੋਸ਼ਨਲ ਸੀਨਜ਼ ਵੀ ਚੰਗੇ ਤਰੀਕੇ ਨਾਲ ਕਰ ਲੈਂਦੀ ਹਾਂ।''

ਜ਼ਿਕਰਯੋਗ ਹੈ ਕਿ ਭਾਰਤੀ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ 'ਖਤਰੋਂ ਕੇ ਖਿਲਾੜੀ' ਸੀਜ਼ਨ 9 'ਚ ਦਿਖਾਈ ਦੇ ਸਕਦੇ ਹਨ। ਹਾਲ ਹੀ 'ਚ ਦੋਹਾਂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ, ਜਿਸ ਤੋਂ ਬਾਅਦ ਇਹ ਖਬਰ ਆ ਰਹੀ ਹੈ ਕਿ ਦੋਵੇਂ ਸ਼ੋਅ ਲਈ ਅਰਜਨਟੀਨਾ ਰਵਾਨਾ ਹੋਏ ਹਨ। ਫਿਲਹਾਲ ਦੋਹਾਂ ਨੇ ਇਸ ਬਾਰੇ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ ਸਾਲ 3 ਦਸੰਬਰ ਨੂੰ ਭਾਰਤੀ-ਹਰਸ਼ ਵਿਆਹ ਦੇ ਬੰਧਨ 'ਚ ਬੱਝੇ ਸਨ।


Tags: Bharti Singh Harsh LimbachiyaaCryVideoViralKhatron Ke Khiladi

Edited By

Chanda Verma

Chanda Verma is News Editor at Jagbani.