FacebookTwitterg+Mail

ਕਪਿਲ ਦੋ ਸ਼ੋਅ ਨੂੰ ਵੱਡਾ ਝਟਕਾ, ਕੈਂਸਲ ਹੋਇਆ ਪਹਿਲਾ ਸ਼ੂਟ, ਇਸ ਗੱਲ 'ਤੇ ਨਾਰਾਜ਼ ਹੋਈ ਭਾਰਤੀ ਸਿੰਘ

bharti singh
29 June, 2017 01:40:37 PM

ਨਵੀਂ ਦਿੱਲੀ— ਕਪਿਲ ਸ਼ਰਮਾ ਨੇ ਜਦੋਂ ਭਾਰਤੀ ਸਿੰਘ ਨੂੰ ਆਪਣੇ ਸ਼ੋਅ 'ਚ ਆਉਣ ਲਈ ਮਨਾਇਆ ਸੀ, ਉਸ ਸਮੇਂ ਉਸ ਨੂੰ ਲੱਗ ਰਿਹਾ ਸੀ ਕਿ ਹੁਣ ਉਹ ਸ਼ੋਅ ਦੀ ਡਿੱਗਦੀ ਟੀ ਆਰ ਪੀ ਸ਼ਾਇਦ ਸੰਭਾਲ ਲਵੇਗੀ ਪਰ ਸ਼ੂਟ ਦੇ ਪਹਿਲੇ ਦਿਨ ਕੁਝ ਅਜਿਹਾ ਹੋਇਆ ਕਿ ਕਪਿਲ ਸ਼ਰਮਾ ਨੂੰ ਜ਼ੋਰ ਦਾ ਝਟਕਾ ਲੱਗਾ। ਸੁਣਨ 'ਚ ਆਇਆ ਹੈ ਕਿ ਭਾਰਤੀ ਪਹਿਲੇ ਦਿਨ ਨਾਰਾਜ ਹੋ ਕੇ ਬਿਨਾ ਸ਼ੂਟ ਕੀਤੇ ਸੈੱਟ ਤੋਂ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਨੂੰ ਆਪਣਾ ਐਂਟਰੀ ਸੀਨ ਪਸੰਦ ਨਹੀਂ ਆਇਆ ਅਤੇ ਇਸ ਵਜ੍ਹਾ ਕਰਕੇ ਉਹ ਕਾਫੀ ਨਾਰਾਜ ਹੋ ਗਈ। ਸੂਤਰਾਂ ਮੁਤਾਬਕ ਭਾਰਤੀ ਸਿੰਘ ਕੱਲ ਸ਼ਾਮ ਤੱਕ ਕਪਿਲ ਸ਼ਰਮਾ ਦੇ ਆਫਿਸ 'ਚ ਸੀ ਅਤੇ ਉਥੇ ਇਸੇ ਗੱਲ 'ਤੇ ਡਿਸਕਸ਼ਨ ਚੱਲ ਰਿਹਾ ਸੀ। ਭਾਰਤੀ ਨੇ ਉਥੇ ਖੁੱਲ ਕੇ ਆਪਣੀ ਨਾਰਾਜ਼ਗੀ ਜਤਾਈ ਸੀ।

Punjabi Bollywood Tadka
ਖਬਰ ਹੈ ਕਿ ਭਾਰਤੀ ਬੁਆਏਫ੍ਰੈਂਡ ਹਰਸ਼ ਦੀ ਸਹਿਮਤੀ ਤੋਂ ਬਾਅਦ ਇਸ ਸੀਨ ਨੂੰ ਤਹਿ ਕੀਤਾ ਸੀ ਪਰ ਭਾਰਤੀ ਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ ਅਤੇ ਉਹ ਸਿਰੇ ਤੋਂ ਬਦਲਣਾ ਚਾਹੁੰਦੀ ਹੈ। ਇਹ ਗੱਲ ਉਨ੍ਹਾਂ ਨੇ ਖੁੱਲੇ ਤੌਰ 'ਤੇ ਕਪਿਲ ਸ਼ਰਮਾ ਦੀ ਟੀਮ ਨੂੰ ਕਹਿ ਦਿੱਤੀ ਹੈ। ਹਾਲਾਂਕਿ ਇਸ ਮੁੱਦੇ 'ਤੇ ਭਾਰਤੀ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਸੀ ਪਰ ਭਾਰਤੀ ਨੇ ਕਿਸੇ ਦੀ ਕੋਈ ਨਾ ਸੁਣੀ ਅਤੇ ਉਨ੍ਹਾਂ ਨੇ ਸ਼ੂਟ ਕੈਂਸਲ ਕਰ ਦਿੱਤਾ।


Tags: TV CelebrityBharti SinghHaarsh LimbachiyaaKapil sharma showKrishna Abhishekਕਪਿਲ ਸ਼ਰਮਾ