FacebookTwitterg+Mail

ਭਾਰਤੀ ਸਿੰਘ ਦਾ ਖੁਲਾਸਾ, ਕਿਹਾ 'ਮਾਂ ਨਹੀਂ ਚਾਹੁੰਦੀ ਸੀ ਕਿ ਮੈਂ ਇਸ ਦੁਨੀਆ 'ਚ ਆਵਾਂ'

bharti singh
02 June, 2018 01:31:09 PM

ਮੁੰਬਈ (ਬਿਊਰੋ)— ਕਾਮੇਡੀਅਨ ਭਾਰਤੀ ਸਿੰਘ ਹਾਲ ਹੀ 'ਚ ਰਾਜੀਵ ਖੰਡੇਲਵਾਲ ਦੇ ਟਾਕ ਸ਼ੋਅ 'ਜੱਜ਼ਬਾਤ' 'ਚ ਬਤੌਰ ਮਹਿਮਾਨ ਪਹੁੰਚੀ ਸੀ। ਇਸ ਦੌਰਾਨ ਉਸਨੇ ਸ਼ੋਅ 'ਚ ਆਪਣੀ ਜ਼ਿੰਦਗੀ ਨਾਲ ਜੁੜਿਆ ਇਕ ਬਹੁਤ ਵੱਡਾ ਖੁਲਾਸਾ ਕੀਤਾ। ਭਾਰਤੀ ਦਾ ਕਹਿਣਾ ਹੈ ਕਿ ਉਸਦੀ ਮਾਂ ਉਸਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ। ਭਾਰਤੀ ਨੇ ਇਹ ਹੈਰਾਨੀ ਵਾਲਾ ਖੁਲਾਸਾ ਕਰਦੇ ਹੋਏ ਕਿਹਾ, ''ਉਸ ਸਮੇਂ ਸਾਡੀ ਆਰਥਿਕ ਸਥਿਤੀ ਸਹੀ ਨਹੀਂ ਸੀ। ਇਸ ਲਈ ਮੇਰੀ ਮਾਂ ਮੈਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ। ਉਹ ਅਬੌਰਸ਼ਨ (ਗਰਭਪਾਤ) ਕਰਵਾਉਣਾ ਚਾਹੁੰਦੀ ਸੀ। ਹਾਲਾਂਕਿ ਉਨ੍ਹਾਂ ਅਜਿਹਾ ਨਹੀਂ ਕੀਤਾ ਅਤੇ ਅੱਜ ਮੈਨੂੰ ਉਨ੍ਹਾਂ 'ਤੇ ਮਾਣ ਹੈ''।

Punjabi Bollywood Tadka
ਭਾਰਤੀ ਨੇ ਕਿਹਾ, ''ਮੈਨੂੰ ਯਾਦ ਹੈ ਕਿ ਇਕ ਵਾਰ ਮੇਰੀ ਪਰਫਾਰਮੈਂਸ ਤੋਂ ਪਹਿਲਾਂ ਮੇਰੀ ਮਾਂ ਆਈ. ਸੀ. ਯੂ. 'ਚ ਦਾਖਿਲ ਸੀ ਅਤੇ ਮੈਂ ਪਰਫਾਰਮ ਨਹੀਂ ਕਰਨਾ ਚਾਹੁੰਦੀ ਸੀ ਪਰ ਉਦੋਂ ਮੇਰੀ ਮਾਂ ਨੇ ਮੈਨੂੰ ਹੋਂਸਲਾ ਦਿੱਤਾ ਅਤੇ ਇਹ ਭਰੋਸਾ ਦਿਵਾਇਆ ਕਿ ਮੈਂ ਆਪਣਾ ਬੈਸਟ ਪੇਸ਼ ਕਰਾਂ ਅਤੇ ਫਿਰ ਮੈਂ ਆਪਣਾ ਬੈਸਟ ਦੇਣ 'ਚ ਸਫਲ ਰਹੀ।

Punjabi Bollywood Tadka
ਦੱਸਣਯੋਗ ਹੈ ਕਿ ਅਮ੍ਰਿਤਸਰ ਦੇ ਰਾਣੀ ਦਾ ਬਾਗ ਖੇਤਰ 'ਚ ਭਾਰਤੀ ਸਿੰਘ ਦੀ ਆਲੀਸ਼ਾਨ ਕੋਠੀ ਹੈ। ਉੱਥੇ ਹੀ ਮੁੰਬਈ 'ਚ ਇਕ ਬੰਗਲਾ ਵੀ ਹੈ। ਮੁੰਬਈ 'ਚ ਸ਼ਿਫਟ ਹੋਣ ਤੋਂ ਬਾਅਦ ਭਾਰਤੀ ਆਪਣੀ ਮਾਂ ਕਮਲਾ ਸਿੰਘ ਨੂੰ ਮੁੰਬਈ ਲੈ ਗਈ ਸੀ। ਕਦੇ ਇਸ ਪਰਿਵਾਰ ਲਈ 2 ਕਮਰੇ ਵਾਲਾ ਮਕਾਨ ਵੀ ਇਕ ਸੁਪਨਾ ਸੀ। ਅਮ੍ਰਿਤਸਰ ਦੇ ਕੋਟ ਖਾਲਸਾ 'ਚ ਛੋਟੇ ਜਿਹੇ ਮਕਾਨ 'ਚ ਰਹਿਣ ਕੇ ਇਸ ਪਰਿਵਾਰ ਨੇ ਸੰਘਰਸ਼ ਭਰਿਆ ਜੀਵਨ ਜਿਉਣਾ ਸਿੱਖ ਲਿਆ ਸੀ ਪਰ ਭਾਰਤੀ ਦੀ ਕਿਸਤਮ ਦਾ ਤਾਰਾ ਇਕ-ਦਮ ਹੀ ਚਮਕਿਆ।

Punjabi Bollywood Tadka
'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ਼ ਸ਼ੋਅ' 'ਚ ਆਪਣੀ ਦਮਦਾਰ ਕਾਮੇਡੀ ਨਾਲ ਭਾਰਤੀ ਸਿੰਘ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਮਾੜੇ ਹਲਾਤਾਂ ਦੇ ਬਾਵਜੂਦ ਵੀ ਵਿਅਕਤੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਉੱਥੇ ਹੀ ਹੁਣ ਭਾਰਤੀ ਸਿੰਘ ਦੀ ਸਫਲਤਾ ਨੂੰ ਦੇਖ ਉਸਦੀ ਮਾਂ ਨੂੰ ਉਸ 'ਤੇ ਮਾਣ ਹੈ। ਜੇਕਰ ਉਸਦੀ ਮਾਂ ਆਪਣਾ ਇਹ ਫੈਸਲਾ ਨਾ ਬਦਲਦੀ ਤਾਂ ਅੱਜ ਕਾਮੇਡੀ ਦੀ ਦੁਨੀਆ ਇਕ ਬਿਹਤਰੀਨ ਕਲਾਕਾਰ ਦੇ ਬਿਨਾਂ ਮਰਹੂਮ ਰਹਿ ਜਾਂਦੀ।


Tags: Bharti Singh JuzzBaat Rajeev Khandelwal Kamla Singh The Great Indian Laughter Challenge Comedian

Edited By

Kapil Kumar

Kapil Kumar is News Editor at Jagbani.