FacebookTwitterg+Mail

ਹਰਸ਼ ਨੇ ਭਾਰਤੀ ਨੂੰ 34ਵੇਂ ਜਨਮਦਿਨ 'ਤੇ ਦਿੱਤਾ ਖਾਸ ਤੋਹਫਾ, ਬਣਵਾਇਆ ਟੈਟੂ

bharti singh
07 July, 2018 05:52:50 PM

ਮੁੰਬਈ (ਬਿਊਰੋ)— ਕਾਮੇਡੀਅਨ ਭਾਰਤੀ ਸਿੰਘ ਨੇ 3 ਜੁਲਾਈ ਨੂੰ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਵਿਆਹ ਤੋਂ ਬਾਅਦ ਇਹ ਉਸ ਦਾ ਪਤੀ ਹਰਸ਼ ਲਿੰਬਚੀਆ ਨਾਲ ਪਹਿਲਾ ਜਨਮਦਿਨ ਸੀ। ਹਰਸ਼ ਨੇ ਵਿਆਹ ਤੋਂ ਬਾਅਦ ਭਾਰਤੀ ਦੇ ਪਹਿਲੇ ਜਨਮਦਿਨ 'ਤੇ ਉਸ ਨੂੰ ਖਾਸ ਤੋਹਫਾ ਦਿੱਤਾ ਹੈ। ਦਰਸਅਲ, ਉਸ ਨੇ ਭਾਰਤੀ ਦੇ ਨਾਂ ਦਾ ਟੈਟੂ ਬਣਵਾਇਆ ਹੈ ਅਤੇ ਖਾਸ ਗੱਲ ਹੈ ਕਿ ਇਹ ਉਸ ਨੇ ਆਪਣੀ ਛਾਤੀ 'ਤੇ ਬਣਵਾਇਆ ਹੈ।

Punjabi Bollywood Tadka
ਹਰਸ਼ ਦਾ ਕਹਿਣਾ ਹੈ ਕਿ ਭਾਰਤੀ ਨੇ ਉਸ ਨੂੰ ਕਿਹਾ ਸੀ ਕਿ ਉਹ ਕਦੇ ਆਪਣੀ ਛਾਤੀ 'ਤੇ ਕੁਝ ਨਾ ਬਣਵਾਉਣ ਪਰ ਉਸ ਦਾ ਨਾਂ ਲਿਖਵਾਉਣਾ ਬੇਹੱਦ ਚੰਗਾ ਲਗਦਾ ਸੀ। ਮੈਂ ਉਸ ਨੂੰ ਸਰਪ੍ਰਾਈਜ਼ ਦਿੱਤਾ ਅਤੇ ਫਿਰ ਉਸ ਨੂੰ ਇਹ ਦੇਖ ਕੇ ਬਹੁਤ ਚੰਗਾ ਲੱਗਿਆ। ਉੱਥੇ ਹੀ ਭਾਰਤੀ ਦਾ ਕਹਿਣਾ ਹੈ ਕਿ ਹਰਸ਼ ਮੈਨੂੰ ਇਕ ਵਿਲਾ 'ਚ ਲੈ ਕੇ ਆਏ ਸੀ। ਇੱਥੇ ਅਸੀਂ ਇਕੱਠੇ ਸਮਾਂ ਬਤੀਤ ਕੀਤਾ। ਉਹ ਮੈਨੂੰ ਅਕਸਰ ਸਰਪ੍ਰਾਈਜ਼ ਦਿੰਦੇ ਹਨ ਅਤੇ ਟੈਟੂ ਬਣਵਾਉਣ ਤੋਂ ਬਾਅਦ ਉਹ ਮੈਨੂੰ ਇਕੱਲੀ ਨੂੰ ਉੱਥੇ ਲੈ ਗਏ ਅਤੇ ਇਹ ਟੈਟੂ ਦਿਖਾਇਆ।

Punjabi Bollywood Tadka
ਦੱਸਣਯੋਗ ਹੈ ਕਿ ਕਈ ਕਾਮੇਡੀ ਸ਼ੋਅਜ਼ 'ਚ ਰਾਈਟਰ ਰਹੇ ਹਰਸ਼ ਲਿੰਬਚੀਆ ਅਕਸਰ ਭਾਰਤੀ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਭਾਰਤੀ ਦਾ ਜਨਮ 3 ਜੁਲਾਈ, 1984 ਨੂੰ ਅਮ੍ਰਿਤਸਰ, ਪੰਜਾਬ 'ਚ ਹੋਇਆ ਸੀ। ਉਸ ਨੂੰ ਅਸਲੀ ਪਛਾਣ ਕਾਮੇਡੀ ਰਿਐਲਿਟੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਜ਼' (2008) ਦੇ ਚੌਥੇ ਸੀਜ਼ਨ ਨਾਲ ਮਿਲੀ ਸੀ। ਇਸ ਸ਼ੋਅ ਦੇ ਫਾਈਨਲ 'ਚ ਉਹ ਸੈਕਿੰਡ ਰਨਰਅੱਪ ਰਹੀ ਸੀ।

Punjabi Bollywood Tadka

ਇਸ ਸ਼ੋਅ 'ਚ ਉਸ ਨੇ 'ਲੱਲੀ' ਦਾ ਕਿਰਦਾਰ ਨਿਭਾਇਆ ਸੀ। ਉੱਥੇ ਹੀ ਸ਼ੋਅ 'ਚ ਉਸ ਦੇ ਇਸ ਕਿਰਦਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਜ਼' ਤੋਂ ਇਲਾਵਾ 'ਕਾਮੇਡੀ ਸਰਕਸ ਕੇ ਸੁਪਰਸਟਾਰ' (2010), 'ਕਾਮੇਡੀ ਸਰਕਸ ਦੇ ਤਾਨਸੇਨ' (2011) ਅਤੇ 'ਕਾਮੇਡੀ ਸਰਕਸ ਦੇ ਅਜੂਬੇ' (2012) ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ।


Tags: Bharti Singh Haarsh Limbachiyaa Tattoo Gift Nach Baliye 8 Comedian

Edited By

Kapil Kumar

Kapil Kumar is News Editor at Jagbani.