FacebookTwitterg+Mail

ਨਵਾਂ ਸ਼ੋਅ ਲੈ ਕੇ ਆ ਰਹੇ ਕ੍ਰਿਸ਼ਣਾ-ਭਾਰਤੀ, ਰਿਲੀਜ਼ ਡੇਟ ਦਾ ਕੀਤਾ ਐਲਾਨ

bharti singh
14 July, 2018 12:56:58 PM

ਮੁੰਬਈ (ਬਿਊਰੋ)— ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਦੇ ਬੰਦ ਹੋਣ ਤੋਂ ਬਾਅਦ ਸੋਨੀ ਟੀ. ਵੀ. 'ਤੇ 'ਕਾਮੇਡੀ ਸਰਕਸ' ਦੇ ਵਾਪਸ ਆਉਣ ਦੀਆਂ ਖਬਰਾਂ ਆ ਰਹੀਆਂ ਹਨ। ਸੂਤਰਾਂ ਮੁਤਾਬਕ ਕ੍ਰਿਸ਼ਣਾ ਅਭਿਸ਼ੇਕ ਅਤੇ ਭਾਰਤੀ ਸਿੰਘ ਇਕੱਠੇ ਛੋਟੇ ਪਰਦੇ 'ਤੇ ਵਾਪਸੀ ਕਰਨਗੇ। ਹਾਲਾਂਕਿ ਦੋਹਾਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਦੋਵੇਂ ਇਕੱਠੇ ਇਕ ਸ਼ੋਅ ਲੈ ਕੇ ਆ ਰਹੇ ਹਨ ਪਰ ਭਾਰਤੀ ਨੇ ਇਹ ਵੀ ਕਿਹਾ ਹੈ ਕਿ ਇਸ 'ਚ ਥੋੜ੍ਹਾ ਸਮਾਂ ਲੱਗੇਗਾ, ਕਿਉਂਕਿ ਕ੍ਰਿਸ਼ਣਾ ਫਿਲਮ ਨਾਲ ਜੁੜੇ ਆਪਣੇ ਕਿਸੇ ਪ੍ਰੋਜੈਕਟ 'ਚ ਬਿਜ਼ੀ ਹਨ।

ਕ੍ਰਿਸ਼ਣਾ ਨੇ ਹਾਲ ਹੀ 'ਚ ਐਲਾਨ ਇਹ ਐਲਾਨ ਕੀਤਾ ਸੀ ਕਿ ਉਹ 15 ਅਗਸਤ ਤੋਂ ਇਕ ਨਵੇਂ ਸ਼ੋਅ ਨਾਲ ਵਾਪਸੀ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਇਹ ਸ਼ੋਅ ਕਿਹੜੇ ਚੈਨਲ 'ਤੇ ਆਵੇਗਾ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸ਼ੋਅ ਸੋਨੀ ਟੀ. ਵੀ. 'ਤੇ ਪ੍ਰਸਾਰਣ ਕੀਤਾ ਜਾਵੇਗਾ। ਕ੍ਰਿਸ਼ਣਾ ਪਹਿਲੀ ਵਾਰ ਟੀ. ਵੀ. ਸ਼ੋਅ 'ਡਰਾਮਾ ਕੰਪਨੀ' 'ਚ ਨਜ਼ਰ ਆਏ ਸਨ ਅਤੇ ਇਸ ਸ਼ੋਅ ਨੂੰ ਪ੍ਰਸ਼ੰਸਕਾਂ ਵਲੋਂ ਕੋਈ ਖਾਸ ਹੁੰਗਾਰਾ ਨਹੀਂ ਮਿਲਿਆ ਸੀ।

ਕ੍ਰਿਸ਼ਣਾ ਨੇ ਇਕ ਇੰਟਰਵਿਊ 'ਚ ਗੱਲਬਾਤ ਦੌਰਾਨ ਦੱਸਿਆ ਕਿ ਸਵਤੰਤਰਤਾ ਦਿਵਸ 'ਤੇ ਅਸੀਂ ਤੁਹਾਡੀ ਸਕ੍ਰੀਨਜ਼ 'ਤੇ ਆ ਰਹੇ ਹਾਂ ਅਤੇ ਇਹ ਕਾਫੀ ਵੱਡਾ ਸ਼ੋਅ ਹੋਵੇਗਾ। ਇਸ ਵਾਰ ਅਸੀਂ ਬਹਾਨਾ ਬਣਾ ਕੇ ਨਹੀਂ ਨਿਕਲ ਸਕਦੇ ਹਾਂ। ਅਸੀਂ 'ਡਰਾਮਾ ਕੰਪਨੀ' ਲਈ ਸਖਤ ਮਿਹਨਤ ਕੀਤੀ ਸੀ ਪਰ ਇਹ ਸ਼ੋਅ ਕੋਈ ਖਾਸ ਕਮਾਲ ਨਹੀਂ ਕਰ ਸਕਿਆ। ਬਾਵਜੂਦ ਇਸ ਦੇ ਅਸੀਂ ਇਹ ਸ਼ੋਅ 8 ਮਹੀਨੇ ਤੱਕ ਚਲਾਉਣ 'ਚ ਸਫਲ ਰਹੇ ਸੀ।


Tags: Krishna Abhishek Bharti Singh Comedy Circus The Drama Company Independence Day Comedian

Edited By

Kapil Kumar

Kapil Kumar is News Editor at Jagbani.