ਮੁੰਬਈ (ਬਿਊਰੋ)— 'ਖਤਰੋਂ ਕੇ ਖਿਲਾੜੀ' ਦਾ ਸੀਜ਼ਨ ਸ਼ੂਟ ਕਰਨ ਤੋਂ ਬਾਅਦ ਹੁਣ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਆਪਣੇ ਪਤੀ ਹਰਸ਼ ਨਾਲ 'ਬਿੱਗ ਬੌਸ' 'ਚ ਐਂਟਰੀ ਕਰਨ ਵਾਲੀ ਹੈ। ਇਸ ਦਾ ਖੁਲਾਸਾ ਬੀਤੇ ਦਿਨ ਸ਼ੋਅ ਦੇ ਲਾਂਚਿੰਗ ਈਵੈਂਟ ਸਮੇਂ ਖੁਦ ਸਲਮਾਨ ਖਾਨ ਨੇ ਕੀਤਾ। ਦੱਸ ਦੇਈਏ ਕਿ ਭਾਰਤੀ ਅਤੇ ਹਰਸ਼ ਨੂੰ ਦੀਪਿਕਾ ਦੀ ਫੀਸ ਤੋਂ ਕਿਤੇ ਵਧ ਫੀਸ ਦਿੱਤੀ ਜਾ ਰਹੀ ਹੈ। ਭਾਰਤੀ ਦੀ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਅਤੇ ਇਨ੍ਹੀਂ ਦਿਨੀਂ ਇਨ੍ਹਾਂ ਦੋਹਾਂ ਦੀ ਵਧ ਰਹੀ ਡਿਮਾਂਡ ਤੋਂ ਬਾਅਦ ਭਾਰਤੀ ਨੂੰ ਸ਼ੋਅ 'ਚ ਹਰ ਹਫਤੇ ਦੇ 30 ਲੱਖ ਅਤੇ ਹਰਸ਼ ਨੂੰ 15 ਲੱਖ ਰੁਪਏ ਦੀ ਫੀਸ ਆਫਰ ਕੀਤੀ ਗਈ ਹੈ। 'ਬਿੱਗ ਬੌਸ 12' ਦੀ ਇਸ ਜੋੜੀ ਨੂੰ ਮੇਕਰਸ 45 ਲੱਖ ਹਰ ਹਫਤੇ ਦੀ ਫੀਸ ਦੇ ਕੇ ਸ਼ੋਅ ਨੂੰ ਹੋਰ ਦਿਲਚਸਪ ਬਣਾਉਣ ਦੀ ਤਿਆਰੀ ਕਰ ਰਹੇ ਹਨ।
ਭਾਰਤੀ ਇਸ ਸ਼ੋਅ ਲਈ ਕਾਫੀ ਉਤਸ਼ਾਹਿਤ ਹੈ। ਇਨ੍ਹਾਂ ਤੋਂ ਇਲਾਵਾ ਸੰਨੀ ਲਿਓਨ ਤੋਂ ਬਾਅਦ ਇਸ ਸ਼ੋਅ 'ਚ ਇਕ ਹੋਰ ਐਡਲਟ ਸਟਾਰ ਡੈਨੀ ਡੀ, ਅਭਿਨੇਤਰੀ ਮਾਹਿਕਾ ਸ਼ਰਮਾ ਨਾਲ ਸ਼ੋਅ 'ਚ ਐਂਟਰੀ ਕਰਨ ਵਾਲਾ ਹੈ। ਇਸ ਤੋਂ ਪਹਿਲਾਂ ਕੀ ਕੋਈ ਇਸ ਜੋੜੀ ਨੂੰ ਮਿਲ ਰਹੀ ਫੀਸ ਬਾਰੇ ਸੋਚਣਾ ਸ਼ੁਰੂ ਕਰੇ, ਅਸੀਂ ਤੁਹਾਨੂੰ ਇਨ੍ਹਾਂ ਦੀ ਫੀਸ ਸਭ ਤੋਂ ਵੱਧ ਹੈ, ਜੋ 95 ਲੱਖ ਰੁਪਏ ਹਰ ਹਫਤੇ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਖਬਰ ਹੈ ਕਿ ਇਸ ਸ਼ੋਅ ਦਾ ਹਿੱਸਾ ਬਣਨ ਲਈ ਟੀ. ਵੀ. ਐਕਟਰਸ ਦੀਪਿਕਾ ਕੱਕੜ ਨੂੰ ਵੀ ਹਰ ਹਫਤੇ 14 ਲੱਖ ਦੀ ਮੋਟੀ ਰਕਮ ਆਫਰ ਕੀਤੀ ਗਈ ਹੈ।