FacebookTwitterg+Mail

ਕਾਮੇਡੀਅਨ ਭਾਰਤੀ ਤੇ ਪਤੀ ਗੰਭੀਰ ਬੀਮਾਰੀ ਕਾਰਨ ਹਸਪਤਾਲ 'ਚ ਦਾਖਲ, BB12 ਨਾਲ ਆਏ ਸਨ ਚਰਚਾ 'ਚ

bharti singh
24 September, 2018 12:02:38 PM

ਮੁੰਬਈ (ਬਿਊਰੋ)— ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਨੂੰ ਡੇਂਗੂ ਹੋ ਗਿਆ ਹੈ। ਡਾਕਟਰ ਦੀ ਸਲਾਹ 'ਤੇ ਦੋਵੇਂ ਹਸਪਤਾਲ 'ਚ ਦਾਖਲ ਹਨ। ਰਿਪੋਰਟ ਮੁਤਾਬਕ ਭਾਰਤੀ ਅਤੇ ਹਰਸ਼ ਦੀ ਸਿਹਤ ਕੁਝ ਦਿਨਾਂ ਤੋਂ ਠੀਕ ਨਹੀਂ ਸੀ। ਮੈਡੀਕਲ ਚੈਕਅੱਪ ਕਰਾਉਣ ਤੋਂ ਬਾਅਦ ਇਨ੍ਹਾਂ 'ਚ ਡੇਂਗੂ ਦੇ ਲੱਛਣ ਪਾਏ ਗਏ, ਜਿਸ ਤੋਂ ਬਾਅਦ ਡਾਕਟਰ ਨੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਹੋਣ ਲਈ ਕਿਹਾ ਗਿਆ।

Punjabi Bollywood Tadka

ਦੋਵੇਂ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਦਾਖਲ ਹਨ। ਹੁਣ ਇਹ ਦੋਵੇਂ ਡਾਕਟਰਾਂ ਦੀ ਨਿਗਰਾਨੀ 'ਚ ਹਨ ਤੇ ਸਿਹਤ 'ਚ ਸੁਧਾਰ ਹੋਣ ਤੱਕ ਉਨ੍ਹਾਂ ਨੂੰ ਹਸਪਤਾਲ ਵਿੱਚ ਰਹਿਣਾ ਪਵੇਗਾ। ਖਬਰਾਂ ਸਨ ਕਿ ਭਾਰਤੀ-ਹਰਸ਼ ਦੀ ਜੋੜੀ 'ਬਿੱਗ ਬੌਸ ਸੀਜਨ 12' 'ਚ ਨਜ਼ਰ ਆਵੇਗੀ। ਦੋਵੇਂ ਗੋਆ 'ਚ ਹੋਈ ਪ੍ਰੈੱਸ ਕਾਨਫਰੰਸ 'ਚ ਸਲਮਾਨ ਖਾਨ ਨਾਲ ਮੌਜੂਦ ਸਨ ਪਰ ਸ਼ੋਅ ਦੇ ਪ੍ਰੀਮੀਅਰ 'ਚ ਭਾਰਤੀ-ਹਰਸ਼ ਨਜ਼ਰ ਨਹੀਂ ਆਏ ਸਨ।

Punjabi Bollywood Tadka

ਇਸ ਤੋਂ ਬਾਅਦ ਕਿਹਾ ਗਿਆ ਕਿ ਉਹ ਦੋਵੇਂ 'ਬਿੱਗ ਬੌਸ' ਦੇ ਘਰ 'ਚ ਮੁਕਾਬਲੇਬਾਜ਼ ਦੇ ਤੌਰ 'ਤੇ ਦਿਖਾਈ ਦੇਣਗੇ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਵਾਇਲਡ ਕਾਰਡ ਐਂਟਰੀ ਹੋ ਸਕਦੀ ਹੈ। ਫਿਲਹਾਲ ਦੋਵੇਂ ਹਸਪਤਾਲ 'ਚ ਡੇਂਗੂ ਤੋਂ ਰੀਕਵਰ ਹੋ ਰਹੇ ਹਨ। ਦੱਸ ਦੇਈਏ ਕਿ ਕਿਹਾ ਜਾ ਰਿਹਾ ਸੀ ਕਿ ਕਾਮੇਡੀਅਨ ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ 'ਬਿੱਗ ਬੌਸ 12' ਦੇ ਪਹਿਲੇ ਸੈਲੀਬ੍ਰੇਟੀ ਕਪਲ ਹੋਣਗੇ।

Punjabi Bollywood Tadka

ਇਸ ਦਾ ਖੁਲਾਸਾ ਸਲਮਾਨ ਖਾਨ ਨੇ ਗੋਆ 'ਚ 'ਬਿੱਗ ਬੌਸ-12' ਦੇ ਲਾਂਚ ਈਵੈਂਟ 'ਚ ਕੀਤਾ ਸੀ। ਭਾਰਤੀ ਨੇ ਜਾਹਿਰ ਕੀਤਾ ਸੀ ਕਿ ਉਹ ਪੈਸਿਆਂ ਲਈ ਇਸ ਰਿਐਲਿਟੀ ਸ਼ੋਅ ਦਾ ਹਿੱਸਾ ਬਣ ਰਹੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਨੂੰ ਬਿੱਗ ਬੌਸ 'ਚ ਰਹਿਣ ਲਈ ਹਰ ਹਫਤੇ 50 ਲੱਖ ਰੁਪਏ ਦਿੱਤੇ ਜਾਣਗੇ।


Tags: Bigg Boss 12Bharti SinghHaarsh LimbachiyaaDiagnosedDengueMumbai Kokilaben Dhirubhai Ambani Hospital

Edited By

Chanda Verma

Chanda Verma is News Editor at Jagbani.