ਨਵੀਂ ਦਿੱਲੀ(ਬਿਊਰੋ)— ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਹਨੀਮੂਨ ਦੀਆਂ ਤਸਵੀਰਾਂ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਵਿਰਾਟ-ਅਨੁਸ਼ਕਾ ਤੋਂ ਬਾਅਦ ਇਕ ਹੋਰ ਕਪੱਲ ਹਨੀਮੂਨ ਲਈ ਰਵਾਨਾ ਹੋ ਗਿਆ ਹੈ। ਭਾਰਤ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ (33) ਨੇ 3 ਦਸੰਬਰ ਨੂੰ ਗੋਆ 'ਚ ਮੰਗੇਤਰ ਹਰਸ਼ ਲਿੰਬਚੀਆ ਨਾਲ ਵਿਆਹ ਕਰਵਾਇਆ ਸੀ।
ਭਾਰਤੀ-ਹਰਸ਼ ਦੀ ਡੈਸਟੀਨੇਸ਼ਨ ਵੈਡਿੰਗ ਤੋਂ ਬਾਅਦ ਇਹ ਕਪੱਲ ਹਨੀਮੂਨ ਲਈ ਰਵਾਨਾ ਹੋ ਚੁੱਕਾ ਹੈ। ਇਸ ਦੀ ਜਾਣਕਾਰੀ ਖੁਦ ਭਾਰਤੀ ਸਿੰਘ ਨੇ ਇੰਸਟਾਗ੍ਰਾਮ 'ਤੇ ਦਿੱਤੀ ਹੈ।
ਉਸ ਦੀ ਤਾਜਾ ਪੋਸਟ ਮੁਤਾਬਕ ਉਹ ਹਰਸ਼ਨ ਨਾਲ ਪੂਰੇ 1 ਮਹੀਨੇ ਲਈ ਯੂਰੋਪ ਦੀ ਸੈਰ ਕਰਨ ਨਿਕਲੀ ਚੁੱਕੀ ਹੈ।
ਐਤਵਾਰ ਸ਼ਾਮ ਨੂੰ ਜੋੜੀ ਮੁੰਬਈ ਏਅਰਪੋਰਟ 'ਤੇ ਪਹਿਲਾਂ ਦੁਬਈ ਲਈ ਰਵਾਨਾ ਹੋਈ ਸੀ। ਭਾਰਤੀ ਤੇ ਹਰਸ਼ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਜੋੜੀ ਕ੍ਰਿਸਮਸ ਨੂੰ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।
ਟੀ. ਵੀ. ਕਪੱਲ ਗੁਰਮੀਤ ਚੌਧਰੀ ਤੇ ਦੇਬਿਨਾ ਬੈਨਰਜੀ ਵੀ ਇਸ ਦੇ ਨਾਲ ਦੁਬਈ ਕ੍ਰਿਸਮਸ ਇੰਜੁਆਏ ਕਰਦੇ ਦਿਖੇ।