FacebookTwitterg+Mail

ਇੰਟਰਨੈੱਟ 'ਤੇ ਵਾਇਰਲ ਹੋਇਆ ਭਾਰਤੀ ਸਿੰਘ ਤੇ ਕੀਕੂ ਸ਼ਰਧਾ ਦਾ 'ਬੇਲੀ ਡਾਂਸ'

bharti singh and kiku sharda  s belly dance
05 April, 2019 12:18:45 PM

ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਕਾਮੇਡੀਅਨ ਕੀਕੂ ਸ਼ਰਧਾ ਤੇ ਭਾਰਤੀ ਸਿੰਘ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ ' 'ਚ ਨਜ਼ਰ ਆ ਰਹੇ ਹਨ। ਬੱਚਾ ਸਿੰਘ ਦੇ ਕਿਰਦਾਰ 'ਚ ਕੀਕੂ ਸ਼ਰਧਾ ਜੋਕਸ ਦਾ ਪਿਟਾਰਾ ਲੈ ਕੇ ਆਉਂਦੇ ਹਨ ਤਾਂ ਤਿੱਤਲੀ ਭਾਬੀ ਦੇ ਕਿਰਦਾਰ 'ਚ ਭਾਰਤੀ ਸਿੰਘ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਨਜ਼ਰ ਆਉਂਦੇ ਹਨ। ਹੁਣ ਦੋਵੇਂ ਕਾਮੇਡੀਅਨ ਇਕੱਠੇ ਹੋਣ ਤਾਂ ਜ਼ਾਹਿਰ ਹੈ ਕਿ ਖੂਬ ਮਸਤੀ ਦਾ ਹੋਣਾ ਤਾਂ ਤੈਅ ਹੈ।


ਬੀਤੇ ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਨੇ ਬਰਥਡੇ ਦੀ ਪਾਰਟੀ ਰੱਖੀ ਸੀ, ਜਿਸ 'ਚ ਉਨ੍ਹਾਂ ਦੇ ਕਰੀਬੀ ਦੋਸਤ ਤੇ ਪਰਿਵਾਰਿਕ ਮੈਂਬਰ ਸ਼ਾਮਲ ਹੋਏ ਸਨ। ਕੀਕੂ ਸ਼ਰਧਾ ਤੇ ਭਾਰਤੀ ਵੀ ਇਥੇ ਮੌਜੂਦ ਸਨ। ਪਾਰਟੀ 'ਚ ਬੇਲੀ ਡਾਂਸਰਸ ਵੀ ਸਨ। ਦੋਵਾਂ ਦੇ ਡਾਂਸ ਦੌਰਾਨ ਕੀਕੂ ਸ਼ਰਧਾ ਅਤੇ ਭਾਰਤੀ ਸਿੰਘ ਵੀ ਅੱਗੇ ਆਏ ਅਤੇ ਉਨ੍ਹਾਂ ਨੇ ਕਾਫੀ ਡਾਂਸ ਕੀਤਾ।


ਦੱਸ ਦਈਏ ਕਿ ਕੀਕੂ ਤੇ ਭਾਰਤੀ ਡਾਂਸ ਸ਼ੋਅ 'ਚ ਵੀ ਸ਼ਿਰਕਤ ਕਰ ਚੁੱਕੇ ਹਨ, ਲਿਹਾਜਾ ਦੋਵੇਂ ਚੰਗੇ ਡਾਂਸਰ ਵੀ ਹਨ ਪਰ ਇਥੇ ਉਹ ਮਸਤੀ ਦੇ ਮੂਡ 'ਚ ਡਾਂਸ ਕਰਦੇ ਨਜ਼ਰ ਆਏ। ਕੀਕੂ ਤੇ ਭਾਰਤੀ ਦੇ ਇਸ ਡਾਂਸ ਵੀਡੀਓ ਨੂੰ ਕਪਿਲ ਸ਼ਰਮਾ ਨੇ ਫੈਨ ਕਲੱਬ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ 'ਤੇ ਫੈਨਜ਼ ਦੀ ਜ਼ਬਰਦਸਤ ਪ੍ਰਤੀਕਿਰਿਆ ਆ ਰਹੀ ਹੈ।


Tags: Bharti SinghKiku ShardaThe Kapil Sharma ShowKapil SharmaBirthday PartyBelly Dance VideoTV Celebrity

Edited By

Sunita

Sunita is News Editor at Jagbani.