ਮੁੰਬਈ (ਬਿਊਰੋ)— ਜੇਕਰ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਤਾਂ ਤੁਹਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਇਹੀ ਗੱਲ ਆਈ ਹੋਵੇਗੀ ਕਿ ਇਹ ਹੋਰ ਕੋਈ ਨਹੀਂ, ਸਗੋਂ ਕਾਮੇਡੀਅਨ ਭਾਰਤੀ ਸਿੰਘ ਹੈ ਤੇ ਉਹ ਆਪਣੇ ਪਤੀ ਹਰਸ਼ ਨਾਲ ਖੜ੍ਹੀ ਹੈ ਪਰ ਅਜਿਹਾ ਨਹੀਂ ਹੈ। ਇਹ ਭਾਰਤੀ ਸਿੰਘ ਨਹੀਂ, ਸਗੋਂ ਉਸ ਦੀ ਵੱਡੀ ਭੈਣ ਪਿੰਕੀ ਸਿੰਘ ਹੈ। ਭਾਵੇਂ ਭਾਰਤੀ ਤੇ ਪਿੰਕੀ ਜੁੜਵਾ ਦਿਖਦੀਆਂ ਹਨ ਪਰ ਅਸਲ 'ਚ ਅਜਿਹਾ ਨਹੀਂ ਹੈ। ਇਕ ਉਮਰ 'ਚ ਛੋਟੀ ਹੈ ਤਾਂ ਦੂਜੀ ਉਮਰ 'ਚ ਵੱਡੀ। ਹਾਲ ਹੀ 'ਚ ਭਾਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਵੱਡੀ ਭੈਣ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਭਾਰਤੀ ਨੇ ਇਮੋਸ਼ਨਲ ਹੋ ਕੇ ਸੁਨੇਹਾ ਲਿਖਿਆ ਹੈ। ਭਾਰਤੀ ਸਿੰਘ ਤੇ ਉਸ ਦੀ ਵੱਡੀ ਭੈਣ ਪਿੰਕੀ ਸਿੰਘ ਵਿਚਾਲੇ ਜਿਹੜਾ ਫਰਕ ਹੈ, ਉਹ ਕਿਸੇ ਲਈ ਦੇਖ ਕੇ ਦੱਸਣਾ ਮੁਸ਼ਕਿਲ ਹੈ। ਦੋਵੇਂ ਕੱਦ ਤੇ ਸਰੀਰ ਤੋਂ ਵੀ ਇਕੋ-ਜਿਹੀਆਂ ਹਨ। ਆਓ ਦੱਸਦੇ ਹਾਂ ਦੋਵਾਂ ਦੇ ਚਿਹਰੇ 'ਚ ਕੀ ਫਰਕ ਹੈ। ਅਸਲ 'ਚ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਪਿੰਕੀ ਸਿੰਘ ਦੀ ਗੱਲ੍ਹ ਦੇ ਸੱਜੇ ਪਾਸੇ ਇਕ ਤਿਲ ਦਿਖਾਈ ਦੇਵੇਗਾ, ਜਦਕਿ ਭਾਰਤੀ ਦੇ ਚਿਹਰੇ 'ਤੇ ਕੁਝ ਵੀ ਨਹੀਂ ਹੈ। ਦੋਵੇਂ ਭੈਣਾਂ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੀਆਂ ਦੇਖੀਆਂ ਜਾਂਦੀਆਂ ਹਨ। ਭਾਰਤੀ ਸਿੰਘ ਦੀ ਭੈਣ ਪਿੰਕੀ ਸਿੰਘ ਦੀ ਇਕ ਬੇਟੀ ਹੈ, ਜਿਸ ਨੂੰ ਤੁਸੀਂ ਭਾਰਤੀ ਨਾਲ ਮੌਜ-ਮਸਤੀ ਕਰਦੇ ਦੇਖ ਸਕਦੇ ਹੋ।