FacebookTwitterg+Mail

ਭਾਰਤੀ ਨੂੰ ਜਨਮਦਿਨ ਮੌਕੇ ਪਤੀ ਹਰਸ਼ ਨੇ ਦਿੱਤਾ ਖਾਸ ਤੋਹਫਾ

bharti singh gets an expensive watch from husband as birthday gift
05 July, 2019 04:45:51 PM

ਮੁੰਬਈ(ਬਿਊਰੋ)— ਕਾਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ 'ਚ ਆਪਣਾ 33ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਪਤੀ ਹਰਸ਼ ਲੰਬਾਚਿਆ ਨੇ ਉਸ ਨੂੰ ਮਹਿੰਗਾ ਗਿਫਟ ਵੀ ਦਿੱਤਾ ਹੈ। ਇਸ ਦੀ ਜਾਣਕਾਰੀ ਖੁਦ ਭਾਰਤੀ ਸਿੰਘ ਨੇ ਆਪਣੇ ਫੈਨਜ਼ ਨੂੰ ਦਿੱਤੀ ਹੈ। ਭਾਰਤੀ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਦੱਸਿਆ ਕਿ ਹਰਸ਼ ਨੇ ਉਸ ਨੂੰ ਰੋਲੈਕਸ ਘੜੀ ਗਿਫਟ ਕੀਤੀ ਹੈ।

 
 
 
 
 
 
 
 
 
 
 
 
 
 

Thankyou so much love @haarshlimbachiyaa30 @rolex #rolex ❤️❤️❤️❤️ #birthdaygift#hubby#mylife#family

A post shared by Bharti Singh (@bharti.laughterqueen) on Jul 4, 2019 at 12:32am PDT


ਭਾਰਤੀ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਨਵੀਂ ਘੜੀ ਦੀ ਤਸਵੀਰ ਸ਼ੇਅਰ ਕੀਤੀ। ਇਸ 'ਚ ਉਸ ਦੇ ਮਹਿੰਗੀ ਘੜੀ ਦੀ ਇਕ ਝਲਕ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰ ਭਾਰਤੀ ਨੇ ਹਰਸ਼ ਦਾ ਧੰਨਵਾਦ ਕੀਤਾ।


ਹਰਸ਼ ਵੱਲੋਂ ਭਾਰਤੀ ਨੂੰ ਮਿਲੀ ਘੜੀ ਦੀ ਕੀਮਤ ਲੱਖਾਂ 'ਚ ਦੱਸੀ ਜਾ ਰਹੀ ਹੈ। ਉਸ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਮਾਡਲ ਦੀ ਕੀਮਤ 12 ਤੋਂ 15 ਲੱਖ ਤੱਕ ਹੈ। ਦੱਸ ਦੇਈਏ ਕਿ ਭਾਰਤੀ ਤੇ ਹਰਸ਼ ਇਨ੍ਹੀਂ ਦਿਨੀਂ 'ਖਤਰਾ ਖਤਰਾ ਖਤਰਾ' ਸ਼ੋਅ 'ਚ ਕੰਮ ਕਰ ਰਹੇ ਹਨ।


Tags: Bharti SinghBirthday Gift Khatra Khatra KhatraWatchHaarsh Limbachiyaa

About The Author

manju bala

manju bala is content editor at Punjab Kesari