FacebookTwitterg+Mail

'ਖਤਰੋਂ ਕੇ ਖਿਲਾੜੀ 9' 'ਚ ਵਿਗੜੀ ਭਾਰਤੀ ਦੀ ਸਿਹਤ, ਆਇਆ ਅਸਥਮਾ ਅਟੈਕ

bharti singh gets asthma attack
19 February, 2019 11:09:51 AM

ਨਵੀਂ ਦਿੱਲੀ (ਬਿਊਰੋ) : ਸਟੰਟ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 9' ਟੀ. ਆਰ. ਪੀ. ਰੇਟਿੰਗ 'ਚ ਟੌਪ 'ਤੇ ਬਣਿਆ ਹੋਇਆ ਹੈ। ਸ਼ੋਅ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਾਰ ਕਈ ਅਜਿਹੇ ਸਟੰਟਸ ਹਨ, ਜੋ ਪਹਿਲੀ ਵਾਰ ਕੀਤੇ ਗਏ ਹਨ। 'ਖਤਰੋਂ ਕੇ ਖਿਲਾੜੀ 9' 'ਚ ਬੀਤੇ ਹਫਤੇ ਐਲੀਮਿਨੇਟਿਡ ਮੁਕਾਬਲੇਬਾਜ਼ ਐਲੀ ਗੋਨੀ ਤੇ ਆਦਿਤਿਆ ਨਾਰਾਇਣ ਦੀ ਧਮਾਕੇਦਾਰ ਐਂਟਰੀ ਹੋਈ। ਸ਼ਨੀਵਾਰ ਦੇ ਐਪੀਸੋਡ 'ਚ ਸਟੰਟ ਦੌਰਾਨ ਭਾਰਤੀ ਸਿੰਘ ਤੇ ਜੈਸਮੀਨ ਭਸੀਨ ਨੂੰ ਬੁਰੇ ਅਨੁਭਵ ਤੋਂ ਗੁਜਰਨਾ ਪਿਆ।

Punjabi Bollywood Tadka
ਕਾਮੇਡੀਅਨ ਨੂੰ ਪਾਣੀ ਸਟੰਟ ਦੌਰਾਨ ਅਸਥਮਾ ਅਟੈਕ ਆਇਆ। ਭਾਰਤੀ ਤੇ ਸ਼ਮਿਤਾ ਸ਼ੈੱਟੀ ਨੂੰ ਇਹ ਵਾਟਰ ਸਟੰਟ ਕਰਨਾ ਸੀ। ਇਸ ਦੌਰਾਨ ਭਾਰਤੀ ਪਾਣੀ ਦੇ ਅੰਦਰ ਜਾਂਦੇ ਹੀ ਘਬਰਾ ਗਈ। ਉਨ੍ਹਾਂ ਨੂੰ ਅਸਥਮਾ ਅਟੈਕ ਆਇਆ, ਜਿਸ ਤੋਂ ਬਾਅਦ ਭਾਰਤੀ ਨੇ ਟਾਸਕ ਨੂੰ ਅੱਧ 'ਚ ਛੱਡ ਦਿੱਤਾ।

Punjabi Bollywood Tadka

ਕਾਮੇਡੀਅਨ ਦੀ ਹਾਲਤ ਬੇੱਹਦ ਖਰਾਬ ਹੋ ਗਈ ਸੀ। ਇਸ ਤੋਂ ਬਾਅਦ ਭਾਰਤੀ ਨੂੰ ਆਕਸੀਜ਼ਨ ਮਾਸਕ ਲਾਇਆ ਗਿਆ। ਭਾਰਤੀ ਦੀ ਇਹ ਦੇਖ ਕੇ ਮੌਜੂਦ ਦੂਜੇ ਮੁਕਾਬਲੇਬਾਜ਼ ਘਬਰਾ ਗਏ। ਭਾਰਤੀ ਦੀਆਂ ਅੱਖਾਂ 'ਚੋਂ ਲਗਾਤਾਰ ਹੰਝੂ ਨਿਕਲ ਰਹੇ ਸਨ। 
Punjabi Bollywood Tadka
ਦੱਸ ਦਈਏ ਕਿ ਕਾਮੇਡੀਅਨ ਦੇ ਪਤੀ ਹਰਸ਼ ਲਿੰਬਾਚੀਆ ਵੀ ਸ਼ੋਅ ਦਾ ਹਿੱਸਾ ਸੀ ਪਰ ਹੁਣ ਉਹ ਸ਼ੋਅ ਤੋਂ ਬਾਹਰ ਹੋ ਗਏ ਹਨ। ਹਰਸ਼ ਦੇ ਸ਼ੋਅ 'ਚੋਂ ਨਿਕਲਣ ਤੋਂ ਬਾਅਦ ਭਾਰਤੀ ਦਾ ਇਹ ਪਹਿਲਾ ਸਟੰਟ ਸੀ। ਪਤੀ ਦੇ ਸ਼ੋਅ ਤੋਂ ਬਾਹਰ ਹੁੰਦੇ ਸਮੇਂ ਭਾਰਤੀ ਕਾਫੀ ਇਮੋਸ਼ਨਲ ਹੋ ਗਈ ਸੀ।

Punjabi Bollywood Tadka


Tags: Khatron Ke Khiladi 9 Bharti Singh Asthma Attack TV Celebs Punjabi News Jasmin Bhasin Aditya Narayan Aly Goni ਟੈਲੀਵਿਜ਼ਨ ਸਮਾਚਾਰ

Edited By

Sunita

Sunita is News Editor at Jagbani.