ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਵਿਆਹ ਦੀ ਮੁੱਖ ਰਸਮ 3 ਦਸੰਬਰ ਤੋਂ ਸ਼ੁਰੂ ਹੋਵੇਗੀ। ਗੋਆ 'ਚ ਹੋਈ 'ਪੂਲ ਪਾਰਟੀ' ਦੀਆਂ ਕੁਝ ਤਸਵੀਰਾਂ ਹਾਲ ਹੀ ਸਾਹਮਣੇ ਆਈਆਂ ਹਨ।
ਇਸ ਪਾਰਟੀ 'ਚ ਕ੍ਰਿਸ਼ਣ ਅਭਿਸ਼ੇਕ, ਕਸ਼ਮੀਰਾ ਸ਼ਾਹ, ਸ਼ਨਾਯਾ ਈਰਾਨੀ, ਆਸਾ ਨੇਗੀ, ਪ੍ਰਿਆ ਬੈਨਰਜੀ, ਮੋਨਾਲਿਸਾ ਸਮੇਤ ਕਈ ਸਿਤਾਰੇ ਦਿਖੇ।
ਸਵਿਮਿੰਗ ਪੂਲ ਦੀ ਲੋਕੇਸ਼ਨ ਨੂੰ ਰੰਗਦਾਰ ਫੁੱਲਾਂ ਨਾਲ ਸਜਾਇਆ ਗਿਆ ਸੀ।
ਸਜਾਵਟ ਲਈ ਕਮਲ ਦੇ ਫੁੱਲਾਂ ਦੀ ਜ਼ਿਆਦਾ ਵਰਤੋਂ ਕੀਤੀ ਗਈ।
ਇਸ ਦੌਰਾਨ ਭਾਰਤੀ ਕਾਫੀ ਸ਼ਾਨਦਾਰ ਲੱਗ ਰਹੀ ਸੀ।
ਇਸ ਵਿਆਹ 'ਚ ਸ਼ਾਮਲ ਹੋਣ ਲਈ ਕਈ ਹਸਤੀਆਂ ਗੋਆ 'ਚ ਪੁੱਜ ਚੁੱਕੀਆਂ ਹਨ।
ਇਸ ਤੋਂ ਇਲਾਵਾ ਭਾਰਤੀ ਨੇ ਕੁਝ ਦਿਨ ਪਹਿਲਾ ਬੈਂਗਲਜ਼ ਸੇਰੇਮਨੀ ਕੀਤੀ ਸੀ।
ਇਸ ਦੌਰਾਨ ਭਾਰਤੀ ਨੇ ਰੈੱਡ ਕਲਰ ਦੀ ਡਰੈੱਸ ਪਹਿਨੀ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
ਅੱਜ ਤੁਹਾਨੂੰ ਭਾਰਤੀ ਦੀ ਬੈਂਗਲਜ਼ ਸੇਰੇਮਨੀ ਤੋਂ ਲੈ ਕੇ 'ਪੂਲ ਪਾਰਟੀ' ਦੀਆਂ ਖੂਬਸੂਰਤ ਤਸਵੀਰਾਂ ਦਿਖਾਉਣ ਜਾ ਰਹੇ ਹਨ।