ਨਵੀਂ ਦਿੱਲੀ— ਬੀਤੇ ਵੀਰਵਾਰ ਨੂੰ ਕਾਮੇਡੀਅਨ ਭਾਰਤੀ ਸਿੰਘ ਨੂੰ ਪੇਟ 'ਚ ਕਾਫੀ ਤੇਜ਼ ਦਰਦ ਦੀ ਸ਼ਿਕਾਇਤ ਕਾਰਨ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਭਾਰਤੀ ਨੂੰ ਗਾਲ ਬਲੈੱਡਰ ਸਟੋਨ ਹੈ ਅਤੇ ਫਿਲਹਾਲ ਉਹ ਦਵਾਈਆਂ ਵੀ ਖਾ ਰਹੀ ਹੈ। ਹੁਣ ਭਾਰਤੀ ਦੇ ਲੀਵਰ ਦੀ ਸਰਜਰੀ ਹੋਵੇਗੀ। ਭਾਰਤੀ ਨੇ ਹਸਪਤਾਲ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਪੋਸਟ ਕਰਦੇ ਹੋਏ ਆਪਣੇ ਫੈਨਜ਼ ਨੂੰ ਆਪਣੀ ਸਿਹਤ ਬਾਰੇ ਦੱਸਿਆ। ਉਨ੍ਹਾਂ ਨੇ ਲਿਖਿਆ, ''ਸ਼ੁੱਭਕਾਮਨਾਵਾਂ ਲਈ ਸ਼ੁੱਕਰੀਆ। ਮੈਨੂੰ ਹੁਣ ਥੋੜਾ ਬੇਹਿਤਰ ਮਹਿਸੂਸ ਹੋ ਰਿਹਾ ਹੈ।''
ਭਾਰਤੀ ਨੇ ਹਾਲ ਹੀ 'ਚ ਆਪਣੇ ਪ੍ਰੇਮੀ ਹਰਸ਼ ਨਾਲ 'ਨੱਚ ਬੱਲੀਏ 8' 'ਚ ਭਾਗ ਲਿਆ ਸੀ। ਦੋਵੇਂ ਸ਼ੋਅ ਤੋਂ ਐਲੀਮਿਨੇਟ ਹੋ ਗਏ ਹਨ ਪਰ ਆਉਣ ਵਾਲੇ ਫਿਨਾਲੇ ਐਪੀਸੋਡ 'ਚ ਦੋਵੇਂ ਪਰਫਾਰਮ ਕਰਨ ਵਾਲੇ ਸਨ ਪਰ ਭਾਰਤੀ ਦੀ ਸਿਹਤ ਖਰਾਬ ਕਾਰਨ ਭਾਰਤੀ ਦਾ ਫਿਨਾਲੇ 'ਚ ਆਉਣਾ ਔਖਾ ਹੈ।