FacebookTwitterg+Mail

ਭਾਰਤੀ ਸਿੰਘ ਦਾ ਖੁਲਾਸਾ, ਕਪਿਲ ਦੇ ਘਰ 3 ਕੁੱਕ ਹੋਣ ਦੇ ਬਾਵਜੂਦ ਗਿੰਨੀ ਕਰਦੀ ਹੈ ਇਹ ਕੰਮ

bharti singh on kapil sharma s wife ginni  even during her pregnancy
16 September, 2019 11:20:17 AM

ਮੁੰਬਈ(ਬਿਊਰੋ)- ‘ਦਿ ਕਪਿਲ ਸ਼ਰਮਾ ਸ਼ੋਅ’ ਤੋਂ ਕਾਮੇਡੀਅਨ ਕਪਿਲ ਸ਼ਰਮਾ ਨੇ ਦਮਦਾਰ ਵਾਪਸੀ ਕੀਤੀ ਹੈ। ਇਸ ਸ਼ੋਅ ’ਚ ਹਰ ਮੈਂਬਰ ਆਪਣੀ ਕਾਮੇਡੀ ਨਾਲ ਦਰਸ਼ਕਾਂ ਨੂੰ ਖੂਬ ਹਸਾ ਰਿਹਾ ਹੈ। ਕਰੁਸ਼ਣਾ, ਭਾਰਤੀ, ਚੰਦਨ ਅਤੇ ਕੀਕੂ ਸ਼ਾਰਦਾ ਦੇ ਚੁਟਕਲੇ ਸੁਣ ਲੋਕ ਹੱਸ–ਹੱਸ ਕੇ ਲੋਟਪੋਟ ਹੁੰਦੇ ਹਨ। ਹਾਲ ਹੀ ’ਚ ਭਾਰਤੀ ਸਿੰਘ ਨੇ ਇਕ ਇੰਟਰਵਿਊ ’ਚ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨਾਲ ਜੁੜੀਆਂ ਕੁਝ ਗੱਲਾਂ ਦੱਸੀਆਂ। ਭਾਰਤੀ ਨੇ ਦਿੱਤੇ ਇੰਟਰਵਿਊ ’ਚ ਦੱਸਿਆ ਕਿ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਪ੍ਰੈਗਨੈਂਟ ਹੋਣ ਤੋਂ ਬਾਅਦ ਵੀ ਸ਼ੋਅ ਦੀ ਟੀਮ ਦਾ ਬਹੁਤ ਖਿਆਲ ਰੱਖਦੀ ਹੈ।
Punjabi Bollywood Tadka
ਭਾਰਤੀ ਨੇ ਕਿਹਾ,‘‘ਗਿੰਨੀ ਬਹੁਤ ਹੀ ਪਿਆਰੀ ਹੈ। ਜਦੋਂ ਵੀ ਸ਼ੋਅ ਦੀ ਟੀਮ ਕਪਿਲ ਦੇ ਘਰ ਰਿਹਰਸਲ ਲਈ ਜਾਂਦੀ ਹੈ ਤਾਂ ਉਹ ਖੁਦ ਸਾਨੂੰ ਖਾਣਾ ਸਰਵ ਕਰਦੀ ਹੈ।ਹਾਲਾਂਕਿ, ਕਪਿਲ ਦੇ ਘਰ ’ਚ ਤਿੰਨ ਕੁੱਕ ਪਹਿਲਾਂ ਤੋਂ ਮੌਜੂਦ ਹਨ,  ਫਿਰ ਵੀ ਗਿੰਨੀ ਖੁਦ ਸਾਰਾ ਕੰਮ ਦੋਖਦੀ ਹੈ। ਪ੍ਰੈਗਨੈਂਸੀ ਦੇ ਦੌਰਾਨ ਵੀ ਗਿੰਨੀ ਕਈ ਘੰਟੇ ਖੜੀ ਰਹਿ ਕੇ ਸਭ ਦਾ ਖਿਆਲ ਰੱਖਦੀ ਹੈ।’’ ਕਪਿਲ ਦੇ ਬਾਰੇ ’ਚ ਦੱਸਦੇ ਹੋਏ ਭਾਰਤੀ ਸਿੰਘ ਨੇ ਕਿਹਾ, ‘‘ਕਪਿਲ ਭਰਾ ਸਭ ਤੋਂ ਬੈਸਟ ਹਨ। ਹਰ ਕੋਈ ਬੁਰੇ ਸਮੇਂ ਤੋਂ ਲੰਘਦਾ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਪੂਰੀ ਤਾਕਤ ਦੇ ਨਾਲ ਵਾਪਸ ਆਏ।’’
Punjabi Bollywood Tadka
ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਗਿੰਨੀ ਦਸੰਬਰ ’ਚ ਬੱਚੇ ਨੂੰ ਜਨਮ ਦੇਵੇਗੀ। ਇਕ ਇੰਟਰਵਿਊ ’ਚ ਕਪਿਲ ਸ਼ਰਮਾ ਨੇ ਦੱਸਿਆ ਸੀ ਕਿ ਇਹ ਸਮਾਂ ਪੂਰੇ ਪਰਿਵਾਰ ਲਈ ਵੀ ਬਹੁਤ ਖਾਸ ਅਤੇ ਭਾਵਨਾਤਮਕ ਹੈ। ਉਨ੍ਹਾਂ ਨੇ ਕਿਹਾ, ਮੇਰਾ ਪੂਰਾ ਪਰਿਵਾਰ ਮੇਰੇ ਬੱਚੇ ਦਾ ਸਵਾਗਤ ਕਰਨ ਲਈ ਬੇਤਾਬ ਹੈ। ਅਸੀਂ ਇਨ੍ਹੇ ਐਕਸਾਈਟਡ ਹਾਂ ਕਿ ਮੈਂ ਅਤੇ ਗਿੰਨੀ ਨੇ ਆਪਣੇ ਬੱਚੇ ਲਈ ਛੋਟੀਆਂ–ਛੋਟੀਆਂ ਚੀਜ਼ਾਂ ਖਰੀਦਣਾ ਵੀ ਸ਼ੁਰੂ ਕਰ ਦਿੱਤੀਆਂ ਹਨ।
Punjabi Bollywood Tadka
ਇਸ ਤੋਂ ਇਲਾਵਾ ਕਪਿਲ ਨੇ ਫਿਲਮ ‘ਦਿ ਐਂਗਰੀ ਬਰਡ 2’ ਦੇ ਹਿੰਦੀ ਵਰਜਨ ’ਚ ਰੈੱਡ ਦੇ ਕਿਰਦਾਰ ਨੂੰ ਆਵਾਜ਼ ਦਿੱਤੀ ਹੈ। ਇਹ ਫਿਲਮ 23 ਅਗਸਤ ਨੂੰ ਰਿਲੀਜ਼ ਹੋਈ ਸੀ। ਫਿਲਮ ’ਚ ਆਵਾਡਜ਼ ਦੇਣ ’ਤੇ ਕਪਿਲ ਕਾਫੀ ਖੁਸ਼ ਸਨ।
Punjabi Bollywood Tadka


Tags: Bharti SinghKapil SharmaGinni ChatrathPregnancyTV Celebs Punjabi Newsਟੈਲੀਵਿਜ਼ਨ ਸਮਾਚਾਰ

About The Author

manju bala

manju bala is content editor at Punjab Kesari