FacebookTwitterg+Mail

ਕੀ ਨਵਜੋਤ ਸਿੱਧੂ ਦੀ ਹੋਵੇਗੀ ਵਾਪਸੀ? ਭਾਰਤੀ ਨੇ ਖੋਲ੍ਹਿਆ ਰਾਜ਼

bharti singh reaction on navjot singh sidhu return at the kapil sharma show
20 March, 2019 09:08:59 AM

ਮੁੰਬਈ (ਬਿਊਰੋ) : ਪੁਲਵਾਮਾ ਅੱਤਵਾਦੀ ਹਮਲੇ 'ਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' 'ਚੋਂ ਕੱਢਣ ਦੀ ਮੁਹਿੰਮ ਸ਼ੁਰੂ ਹੋ ਗਈ ਸੀ। ਇਸ ਤੋਂ ਬਾਅਦ ਸ਼ੋਅ ਦੇ ਮੇਕਰਸ ਨੇ ਸਿੱਧੂ ਨੂੰ ਸ਼ੋਅ ਤੋਂ ਬਾਹਰ ਕਰਨਾ ਹੀ ਸਹੀ ਸਮਝਿਆ। ਇਸ ਤੋਂ ਬਾਅਦ ਸ਼ੋਅ 'ਚ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਲਿਆ ਗਿਆ। ਨਿਰਮਾਤਾਵਾਂ ਨੇ ਨਵਜੋਤ ਸਿੱਧੂ ਨੂੰ ਸ਼ੋਅ ਤੋਂ ਪੂਰੀ ਤਰ੍ਹਾਂ ਬਾਹਰ ਕੀਤਾ ਹੈ ਜਾਂ ਨਹੀਂ ਇਸ 'ਤੇ ਕੁਝ ਨਹੀਂ ਪਤਾ। ਖਬਰਾਂ ਨੇ ਕਿ ਕੁਝ ਦਿਨਾਂ ਬਾਅਦ ਸਿੱਧੂ ਸ਼ੋਅ 'ਚ ਵਾਪਸੀ ਕਰ ਸਕਦੇ ਹਨ। ਇਸ ਬਾਰੇ ਹਾਲ ਹੀ 'ਚ ਸ਼ੋਅ ਦੀ ਕਾਮੇਡੀਅਨ ਭਾਰਤੀ ਸਿੰਘ ਨੇ ਇੰਟਰਵਿਉ 'ਚ ਕਿਹਾ ਕਿ ਉਸ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ।

ਭਾਰਤੀ ਸਿੰਘ ਨੇ ਕਿਹਾ,“ਸਿੱਧੂ ਜੀ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਜਦੋਂ ਉਹ ਸ਼ੋਅ ਤੋਂ ਹਟੇ ਸੀ ਤਾਂ ਵੀ ਮੇਰੇ ਕੋਲ ਕਾਫੀ ਕਾਲ ਆਏ ਸੀ। ਉਸ ਸਮੇਂ ਵੀ ਇਹੀ ਕਿਹਾ ਸੀ। ਮੈਂ ਤਾਂ ਖੁਦ ਸ਼ੋਅ ਦੇ 2 ਐਪੀਸੋਡ 'ਚ ਨਹੀਂ ਸੀ। ਸਿੱਧੂ ਜੀ ਦੇ ਕਮਬੈਕ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ। ਭਾਰਤ ਨੇ ਅੱਗੇ ਕਿਹਾ ਕਿ ਅਰਚਨਾ ਨੇ ਸਿੱਧੂ ਜੀ ਦੀ ਥਾਂ ਨੂੰ ਕਾਫੀ ਹੱਦ ਤਕ ਭਰ ਦਿੱਤਾ ਹੈ। ਉਹ ਸਿੱਧੂ ਦੀ ਤਰ੍ਹਾਂ ਹੀ ਹੱਸਦੀ ਹੈ। ਮੈਂ ਸਿੱਧੂ ਤੇ ਅਰਜਨਾ ਜੀ ਨਾਲ ਹੀ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਦੋਵਾਂ ਨੇ ਮੈਨੂੰ ਕਾਫੀ ਸਪੋਰਟ ਤੇ ਪਿਆਰ ਕੀਤਾ ਹੈ।''


Tags: The Kapil Sharma ShowKapil SharmaNavjot Singh SidhuBharti SinghTV Celebrity

Edited By

Sunita

Sunita is News Editor at Jagbani.