ਮੁੰਬਈ (ਬਿਊਰੋ)— ਦੱਖਣੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਭਾਵਨਾ ਮੇਨਨ ਬੀਤੇ ਸੋਮਵਾਰ ਨੂੰ ਨਿਰਦੇਸ਼ਕ ਨਵੀਨ ਕ੍ਰਿਸ਼ਣਾ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਸੋਮਵਾਰ ਦੀ ਸ਼ਾਮ ਨੂੰ ਹੀ ਉਨ੍ਹਾਂ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਸੀ। ਦੋਹਾਂ ਦੇ ਵਿਆਹ ਦੀ ਰਿਸੈਪਸ਼ਨ ਜਵਾਹਰਲਾਲ ਕਨਵੈਕਸ਼ਨ ਸੈਂਟਰ, ਕੇਰਲ 'ਚ ਹੋਈ।
ਰਿਸੈਪਸ਼ਨ ਮੌਕੇ ਫਿਲਮ ਸਟਾਰ ਮਮੂਟੀ ਤੇ ਪ੍ਰਿਥਵੀਰਾਜ ਤੋਂ ਇਲਾਵਾ ਕੋਈ ਵੱਡਾ ਸਟਾਰ ਨਹੀਂ ਦਿਖਾਈ ਦਿੱਤਾ। ਇਸ ਮੌਕੇ ਸਿਰਫ ਦੋਵਾਂ ਦੇ ਪਰਿਵਾਰ ਤੋਂ ਇਲਾਵਾ ਕੁਝ ਕਰੀਬੀ ਦੋਸਤ ਸ਼ਾਮਿਲ ਹੋਏ ਹਨ। ਇਸ ਦੌਰਾਨ ਜਿੱਥੇ ਵਿਆਹ 'ਚ ਭਾਵਨਾ ਗੋਲਡਨ ਕਲਰ ਦੀ ਸਾੜ੍ਹੀ 'ਚ ਦਿਖਾਈ ਦਿੱਤੀ, ਉੱਥੇ ਹੀ ਉਹ ਰਿਸੈਪਸ਼ਨ 'ਚ ਗੋਲਡਨ ਕਲਰ ਦੇ ਲਹਿੰਗੇ 'ਚ ਨਜ਼ਰ ਆਈ। ਇਸ ਲਹਿੰਗੇ 'ਚ ਭਾਵਨਾ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ।
ਦੱਸਣਯੋਗ ਹੈ ਕਿ ਭਾਵਨਾ ਤੇ ਨਵੀਨ ਨੇ ਪਿੱਛਲੇ ਸਾਲ ਮਾਰਚ 'ਚ ਮੰਗਣੀ ਕੀਤੀ ਸੀ। ਦੋਵਾਂ ਦੀ ਪਹਿਲੀ ਮੁਲਾਕਾਤ 2012 'ਚ ਕੰਨੜ ਫਿਲਮ 'ਰੋਮਿਓ' ਦੇ ਸੈੱਟ 'ਤੇ ਹੋਈ ਸੀ। ਇਸ ਫਿਲਮ ਨੂੰ ਖੁਦ ਨਵੀਨ ਨੇ ਪ੍ਰੋਡਿਊਸ ਕੀਤਾ ਸੀ। ਇਸ ਦੌਰਾਨ ਹੀ ਦੋਵਾਂ ਵਿਚਕਾਰ ਨੇੜਤਾ ਵੱਧ ਗਈ ਤੇ ਆਖਿਰਕਾਰ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ।