FacebookTwitterg+Mail

'ਨਾਨਕ ਨਾਮ ਜਹਾਜ਼' ਨਾਲ ਭਾਵਨਾ ਸ਼ਰਮਾ ਕਰੇਗੀ ਨਵੇਂ ਸਫਰ ਦੀ ਸ਼ੁਰੂਆਤ

bhawna sharma debut in punjabi movie with nanak naam jahaz hai
04 November, 2019 04:42:13 PM

ਜਲੰਧਰ (ਬਿਊਰੋ) — ਸਾਲ 1969 ਨੂੰ ਤਕਰੀਬਨ 50 ਸਾਲ ਪਹਿਲਾਂ ਬਣੀ 'ਨਾਨਕ ਨਾਮ ਜਹਾਜ਼' ਫਿਲਮ, ਜਿਸ ਨੇ 1970 'ਚ ਸਰਵੋਤਮ ਪੰਜਾਬੀ ਫਿਲਮ ਅਤੇ ਸਰਵੋਤਮ ਸੰਗੀਤ ਦੇ ਕੌਮੀ ਪੁਰਸਕਾਰ ਜਿੱਤੇ ਸਨ। ਜਿਸਦੇ ਚੱਲਦੇ ਇਕ ਵਾਰ ਫਿਰ ਤੋਂ ਪੰਜਾਬੀ ਫਿਲਮ 'ਨਾਨਕ ਨਾਮ ਜਹਾਜ਼' ਨੂੰ ਮੁੜ ਤੋਂ ਬਣਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਮਾਡਲ ਭਾਵਨਾ ਸ਼ਰਮਾ 'ਨਾਨਕ ਨਾਮ ਜਹਾਜ਼' ਫਿਲਮ ਨਾਲ ਡੈਬਿਊ ਕਰਨ ਜਾ ਰਹੀ ਹੈ। ਮਿਸ ਪੀ. ਟੀ. ਸੀ. ਪੰਜਾਬੀ 2017 ਦਾ ਖਿਤਾਬ ਹਾਸਲ ਕਰਨ ਵਾਲੀ ਭਾਵਨਾ ਸ਼ਰਮਾ ਇਸ ਫਿਲਮ ਨਾਲ ਨਵੇਂ ਸਫਰ ਦੀ ਸ਼ੁਰੂਆਤ ਕਰੇਗੀ। ਭਾਵਨਾ ਸ਼ਰਮਾ ਤੋਂ ਇਲਾਵਾ ਗੈਵੀ ਚਾਹਲ, ਮੁਕੇਸ਼ ਰਿਸ਼ੀ, ਅਮਨ ਧਾਲੀਵਾਲ, ਯਾਮਿਨੀ ਮਲਹੋਤਰਾ, ਵਿੰਦੂ ਦਾਰਾ ਸਿੰਘ ਵਰਗੇ ਕਲਾਕਾਰ ਹਨ।


ਦੱਸ ਦਈਏ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਮਹੀਨੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਨੂੰ ਮਾਨ ਸਿੰਘ ਦੀਪ ਤੇ ਕਲਿਆਨੀ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। 'ਨਾਨਕ ਨਾਮ ਜਹਾਜ਼ ਹੈ' ਫਿਲਮ ਨੂੰ ਕਲਿਆਨੀ ਸਿੰਘ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਇਸ ਫਿਲਮ ਦੀ ਕਹਾਣੀ ਪਰਿਵਾਰਕ ਤੇ ਸਭਿਆਚਾਰਿਕ ਕਦਰਾਂ-ਕੀਮਤਾਂ 'ਤੇ ਅਧਾਰਿਤ ਹੋਵੇਗੀ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।


Tags: Bhawna SharmaNanak Nam Jahaz HaiPollywood DebutVindu Dara SinghInstagramPunjabi Celebrity

Edited By

Sunita

Sunita is News Editor at Jagbani.