FacebookTwitterg+Mail

ਗੂਗਲ 'ਤੇ ਹਿੰਦੀ ਨਾਲੋਂ ਵੱਧ ਖੋਜੀਆਂ ਜਾ ਰਹੀਆਂ ਹਨ ਭੋਜਪੁਰੀ ਫਿਲਮਾਂ

bhojpuri movies google search
01 January, 2019 09:26:03 AM

ਨਵੀਂ ਦਿੱਲੀ(ਬਿਊਰੋ) : ਇੰਟਰਨੈੱਟ 'ਤੇ ਸਿਨੇਮਾ ਦੇਖਣ, ਸਿਨੇਮਾ ਬਾਰੇ ਸਮਾਚਾਰ ਜਾਣਨ ਅਤੇ ਆਪਣੀ ਪਸੰਦ ਦੇ ਫਿਲਮ ਸਟਾਰ ਬਾਰੇ ਜਾਣਨ ਦੀ ਰਵਾਇਤ ਤੇਜ਼ੀ ਨਾਲ ਵਧੀ ਹੈ। ਇਸ ਨੇ ਹੁਣ ਤੱਕ ਚੋਟੀ 'ਤੇ ਰਹੇ ਸਮਾਚਾਰ ਅਤੇ ਖੇਡਾਂ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਇਥੇ ਦੱਖਣ ਭਾਰਤੀ ਫਿਲਮਾਂ ਦਾ ਹਿੰਦੀ ਐਡੀਸ਼ਨ ਵੀ ਤੇਜ਼ੀ ਨਾਲ ਸਰਚ ਕੀਤਾ ਜਾਂਦਾ ਹੈ। ਅਭਿਨੇਤਾਵਾਂ 'ਚ ਸਲਮਾਨ ਖਾਨ ਪਿਛਲੇ ਪੰਜ ਸਾਲਾਂ 'ਚ ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਅਕਸ਼ੈ ਕੁਮਾਰ ਤੋਂ ਜ਼ਿਆਦਾ ਵਾਰ ਗੂਗਲ 'ਤੇ ਸਰਚ ਕੀਤੇ ਗਏ। ਇਥੋਂ ਤੱਕ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕ੍ਰਿਕਟ ਸਟਾਰ ਵਿਰਾਟ ਕੋਹਲੀ ਤੋਂ ਵੀ ਜ਼ਿਆਦਾ ਵਾਰ ਖੋਜਿਆ ਗਿਆ।

ਰਜਨੀਕਾਂਤ ਦੀ ਫਿਲਮ '2.0' ਝਾਰਖੰਡ 'ਚ ਸਭ ਤੋਂ ਵੱਧ ਵਾਰ ਖੋਜੀ ਗਈ
ਇਸ ਸਾਲ ਤਾਮਿਲ ਸੁਪਰਸਟਾਰ ਰਜਨੀਕਾਂਤ ਦੀ ਫਿਲਮ '2.0' ਤਾਮਿਲਨਾਡੂ ਤੋਂ ਵੱਧ ਝਾਰਖੰਡ 'ਚ ਸਭ ਤੋਂ ਵੱਧ ਵਾਰ ਖੋਜੀ ਗਈ ਹੈ। ਇਸ ਫਿਲਮ ਨੇ ਤਾਂ ਬਾਕਸ ਆਫਿਸ 'ਤੇ ਵੀ ਮਹਾਨ ਸਫਲਤਾ ਹਾਸਲ ਕੀਤੀ ਹੈ ਪਰ ਨੈੱਟ 'ਤੇ ਸਭ ਤੋਂ ਵੱਧ ਵਾਰ ਖੋਜੀਆਂ ਗਈਆਂ ਫਿਲਮਾਂ ਜ਼ਰੂਰੀ ਨਹੀਂ ਕਿ ਬਾਕਸ ਆਫਿਸ 'ਤੇ ਵੀ ਓਨੀਆਂ ਹੀ ਹਿੱਟ ਹੋਣ, ਜਿਵੇਂ ਬਾਗੀ ਫਿਲਮ ਨੈੱਟ 'ਤੇ ਸਭ ਤੋਂ ਵੱਧ ਸਰਚ ਕੀਤੀਆਂ ਜਾਣ ਵਾਲੀਆਂ 5 ਫਿਲਮਾਂ 'ਚੋਂ ਹੈ ਪਰ ਬਾਕਸ ਆਫਿਸ 'ਤੇ ਇਹ ਸਭ ਤੋਂ ਘੱਟ ਕਮਾਈ ਵਾਲੀਆਂ ਪੰਜ ਫਿਲਮਾਂ 'ਚ ਰਹੀਆਂ ਹਨ।


Tags: Bhojpuri Movies Salman Khan Shah Rukh Khan Aamir Khan Akshay Kumar Rajinikanth Google Search

Edited By

Sunita

Sunita is News Editor at Jagbani.