FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਅਮਰਪਾਲੀ ਤੇ ਦਿਨੇਸ਼ ਲਾਲ ਦਾ ਇਹ ਵੀਡੀਓ

bhojpuri superstar dinesh lal yadav nirahua amrapali video viral
11 January, 2020 03:59:42 PM

ਨਵੀਂ ਦਿੱਲੀ (ਬਿਊਰੋ) : ਭੋਜਪੁਰੀ ਸਿਨੇਮਾ ਦੀ ਸੁਪਰਹਿੱਟ ਜੋੜੀ ਦਿਨੇਸ਼ ਲਾਲ ਯਾਦਵ ਨਿਰਹੁਆ ਅਤੇ ਆਮਰਪਾਲੀ ਦੁਬੇ ਦੇ ਲੱਖਾਂ ਫੈਨਜ਼ ਹਨ। ਦੋਵਾਂ ਨੇ ਕਈ ਫਿਲਮਾਂ ਵਿਚ ਇਕੱਠੇ ਕੰਮ ਕੀਤਾ ਹੈ। ਹਾਲ ਹੀ ਵਿਚ ਦੋਵਾਂ ਦਾ ਇਕ ਹੋਰ ਨਵਾਂ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੋਵੇਂ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਇੰਨ੍ਹਾ ਜ਼ਬਰਦਸਤ ਹੈ ਕਿ ਇਸ ਨੂੰ ਹੁਣ ਤਕ ਲੱਖਾਂ ਵਾਰ ਦੇਖਿਆ ਅਤੇ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।


ਦਰਅਸਲ ਇਹ ਵੀਡੀਓ ਸਿੰਘਾਪੁਰ ਵਿਚ ਹੋਣ ਵਾਲੇ ਸ਼ੋਅ ਦੇ ਰਿਹਸਲ ਦਾ ਹੈ, ਜਿਸ 'ਚ ਨਿਰਹੁਆ ਅਤੇ ਆਮਰਪਾਲੀ ਦੁਬੇ ਆਪਣੇ ਮਸ਼ਹੂਰ ਗੀਤ 'ਹਮਾਰੇ ਪਤੀਦੇਵ ਜੀ' 'ਤੇ ਧਮਾਕੇਦਾਰ ਡਾਂਸ ਕਰਦੇ ਨਜ਼ਰ ਆ ਰਹੇ ਹਨ। 4 ਜਨਵਰੀ ਨੂੰ ਯੂਟਿਊਬ 'ਤੇ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ 28.67 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਗਿਆ ਹੈ। ਇਨ੍ਹਾਂ ਨਾਲ ਕਈ ਬੈਕਗ੍ਰਾਉਂਡ ਡਾਂਸਰ ਡਾਂਸ ਸਟੈਪ ਨੂੰ ਫਾਲੋ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਸਮਝ ਆ ਰਿਹਾ ਹੈ ਕਿ ਇਹ ਸਟਾਰਜ਼ ਆਪਣੇ ਸ਼ੋਅ ਲਈ ਕਿੰਨੀ ਮਿਹਨਤ ਕਰਦੇ ਹਨ।

 
 
 
 
 
 
 
 
 
 
 
 
 
 

Happy new year 2020 #linkinbio लोन पे फ़ोन @aamrapali1101

A post shared by Nirahua (@dineshlalyadav) on Dec 31, 2019 at 9:28am PST

 


Tags: Bhojpuri SuperstarDinesh Lal Yadav NirahuaAmrapali DubeyVideo ViralDance

About The Author

sunita

sunita is content editor at Punjab Kesari