ਮੁੰਬਈ— ਬਾਲੀਵੁੱਡ ਅਭਿਨੇਤਾ ਸੰਜੇ ਦੱਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਭੂਮੀ' ਕਰਕੇ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਉਨ੍ਹਾਂ ਆਪਣੀ ਫਿਲਮ 'ਭੂਮੀ' ਸ਼ੂਟਿੰਗ ਖਤਮ ਹੋਣ 'ਤੇ ਇਕ ਜ਼ਬਰਦਸਤ ਪਾਰਟੀ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਸੰਜੇ ਆਪਣੀ ਪਤਨੀ ਮਾਨਯਤਾ ਨਾਲ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਸਨ। ਇਸ ਪਾਰਟੀ 'ਚ ਉਨ੍ਹਾਂ ਤੋਂ ਇਲਾਵਾ ਬਾਲੀਵੁੱਡ ਅਭਿਨੇਤਰੀ ਆਦਿਤੀ ਰਾਓ ਹੈਦਰੀ ਅਤੇ ਸ਼ੇਖਰ ਸੁਮਨ ਵੀ ਦਿਖਾਈ ਦਿੱਤੇ ਸਨ।
ਜ਼ਿਕਰਯੋਗ ਹੈ ਕਿ ਸੰਜੇ ਨੇ ਕਾਫੀ ਸਮੇਂ ਬਾਅਦ ਇਸ ਫਿਲਮ ਨਾਲ ਹੀ ਪਰਦੇ 'ਤੇ ਵਾਪਸੀ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਫਿਲਮ ਨਿਰਦੇਸ਼ਕ ਉਮੰਗ ਕੁਮਾਰ ਕਰ ਰਹੇ ਹਨ। ਇਸ ਫਿਲਮ 'ਚ ਆਦਿਤੀ ਸੰਜੇ ਦੱਤ ਦੀ ਬੇਟੀ ਦੀ ਭੂਮਿਕਾ 'ਚ ਨਜ਼ਰ ਆਵੇਗੀ।