FacebookTwitterg+Mail

‘ਭੂਤ ਪਾਰਟ ਵਨ’ ਦੇ ਪਹਿਲੇ ਪੋਸਟਰ ’ਚ ਡਰੇ ਦਿਸੇ ਵਿੱਕੀ ਕੌਸ਼ਲ, ਕੱਲ ਇਸ ਸਮੇਂ ਆਵੇਗਾ ਟਰੇਲਰ

bhoot part 1 the haunted ship new posters out
30 January, 2020 03:15:32 PM

ਮੁੰਬਈ(ਬਿਊਰੋ)- ਕਰਨ ਜੌਹਰ ਨੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਪਹਿਲੀ ਹਾਰਰ ਫਿਲਮ ‘ਭੂਤ ਪਾਰਟ ਵਨ : ਦਿ ਹਾਂਟੇਡ ਸ਼ਿਪ’ ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਇਸ ਵਿਚ ਵਿੱਕੀ ਕੌਸ਼ਲ ਕਾਫੀ ਡਰੇ ਅਤੇ ਚੀਕਦੇ ਦਿਖਾਈ ਦੇ ਰਹੇ ਹਨ।  ਕਈ ਡਰਾਵਨੇ ਹੱਥ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੌਹਰ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸਾਰੇ ਹੱਥ ਡੇਕ ’ਤੇ। ਡਰ ਤੁਹਾਡੇ ਰਸਤੇ ਵਿਚ ਆ ਰਿਹਾ ਹੈ।’’ ਇਸ ਦੇ ਨਾਲ ਉਨ੍ਹਾਂ ਨੇ ਘੋਸ਼ਣਾ ਕੀਤੀ ਹੈ ਕਿ ਫਿਲਮ ਦਾ ਟਰੇਲਰ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸਾਹਮਣੇ ਆਵੇਗਾ।


ਦੂਜਾ ਪੋਸਟਰ ਵੀ ਡਰਾਉਣ ਵਾਲਾ
ਕਰਨ ਨੇ ਫਿਲਮ ਦਾ ਦੂਜਾ ਪੋਸਟਰ ਵੀ ਸ਼ੇਅਰ ਕੀਤਾ ਹੈ, ਜਿਸ ਵਿਚ ਭੂਤ ਵਿੱਕੀ ਨੂੰ ਫੜ੍ਹੇ ਨਜ਼ਰ ਆ ਰਿਹਾ ਹੈ ਅਤੇ ਉਹ ਹੱਥ ਵਿਚ ਟਾਰਚ ਲਈ ਬੈੱਡ ਦੇ ਹੇਠਾਂ ਪਈ ਗੁੱਡੀ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਪੋਸਟਰ ਵਿਚ ਵਿੱਕੀ ਦੇ ਚਿਹਰੇ ’ਤੇ ਡਰ ਸਾਫ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਵੀ ਕਰਨ ਨੇ ਇਕ ਕੈਪਸ਼ਨ ਲਿਖਿਆ ਹੈ।


ਹੈਪੀ ਐਂਡਿੰਗ ਵਾਲੇ ਘਰ ਵਿਚ ਟਵਿਸਟ : ਕਰਨ 
ਰੋਮਾਂਟਿਕ ਫਿਲਮਾਂ ਬਣਾਉਣ ਵਾਲੇ ਕਰਨ ਜੌਹਰ ਨੇ 28 ਜਨਵਰੀ ਨੂੰ ਇਕ ਵੀਡੀਓ ਸ਼ੇਅਰ ਕਰਕੇ ਆਪਣੇ ਪ੍ਰੋਡਕਸ਼ਨ ਹਾਊਸ ਦੇ ਬਾਰੇ ਵਿਚ ਲਿਖਿਆ ਸੀ, ‘‘ਹੈਪੀ ਐਂਡਿੰਗ ਵਾਲੇ ਘਰ ਦੇ ਪਲਾਟ ਵਿਚ ਟਵਿਸਟ ਆ ਰਿਹਾ ਹੈ। ਡਾਰਕ ਸਾਇਡ ਵਿਚ ਤੁਹਾਡਾ ਸਵਾਗਤ ਹੈ।  ਧਰਮਾ ਮੂਵੀਜ਼ ’ਤੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਿਉਂਕਿ ‘ਭੂਤ: ਦਿ ਹਾਂਟੇਡ ਸ਼ਿਪ’ ਨਾਲ ਅਸੀਂ ਹਾਰਰ ਜੋਨਰ ਵਿਚ ਕਦਮ ਰੱਖਣ ਜਾ ਰਹੇ ਹਾਂ। ਧਰਮਾ ਡਾਰਕ ਹੋ ਗਿਆ ਹੈ।’’ ਇਹ ਹਾਰਰ ਫਿਲਮ 21 ਫਰਵਰੀ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

 


Tags: Bhoot Part 1 The Haunted Ship New Posters OutKaran JoharDharma ProductionsVicky Kaushal

About The Author

manju bala

manju bala is content editor at Punjab Kesari