FacebookTwitterg+Mail

ਵਿੱਕੀ ਕੌਸ਼ਲ ਦੀ ਫਿਲਮ 'ਭੂਤ' ਨੇ ਸ਼ਾਨਦਾਰ ਓਪਨਿੰਗ ਨਾਲ ਬਣਾਇਆ ਖਾਸ ਰਿਕਾਰਡ

bhoot part one the haunted ship box office
22 February, 2020 04:34:58 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਸਟਾਰਰ ਫਿਲਮ 'ਭੂਤ' ਬੀਤੇ ਦਿਨੀਂ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਬਾਕਸ ਆਫਿਸ 'ਤੇ ਫਿਲਮ ਦੀ ਸ਼ੁਰੂਆਤੀ ਕਮਾਈ ਚੰਗੀ ਰਹੀ ਹੈ। ਫਿਲਮ ਨੇ ਪਹਿਲੇ ਦਿਨ ਚੰਗੀ ਓਪਨਿੰਗ ਹਾਸਲ ਕਰਦੇ ਹੋਏ 5 ਕਰੋੜ ਤੋਂ ਜ਼ਿਆਦਾ ਦੀ ਕਮਾਈ ਹਾਸਲ ਕੀਤੀ ਹੈ। ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 5.10 ਕਰੋੜ ਦੀ ਕਮਾਈ ਕੀਤੀ ਹੈ। ਇਸ ਕਮਾਈ ਨਾਲ ਫਿਲਮ ਨੇ ਵਿੱਕੀ ਕੌਸ਼ਲ ਸਟਾਰਰ ਫਿਲਮਾਂ ਦੀ ਟਾਪ ਓਪਨਿੰਗ ਲਿਸਟ 'ਚ ਆਪਣੀ ਜਗ੍ਹਾ ਬਣਾ ਲਈ ਹੈ। ਵਿੱਕੀ ਕੌਸ਼ਲ ਦੀ ਪਿਛਲੀ ਰਿਲੀਜ਼ 'ਉਰੀ ਦਿ ਸਰਜੀਕਲ ਸਟ੍ਰਾਇਕ' ਨੇ ਬਾਕਸ ਆਫਿਸ 'ਤੇ 8.20 ਕਰੋੜ ਦੀ ਸ਼ਾਨਦਾਰ ਓਪਨਿੰਗ ਹਾਸਲ ਕੀਤੀ ਸੀ। ਇਸ ਤੋਂ ਬਾਅਦ ਦੂਜੇ ਸਥਾਨ 'ਤੇ ਆਲੀਆ ਭੱਟ ਅਤੇ ਵਿੱਕੀ ਕੌਸ਼ਲ ਦੀ ਫਿਲਮ 'ਰਾਜੀ', ਜਿਸ ਨੇ 7.53 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਹੁਣ ਇਸ ਲਿਸਟ 'ਚ ਤੀਸਰੇ ਸਥਾਨ 'ਤੇ 5.10 ਕਰੋੜ ਰੁਪਏ ਦੀ ਕਮਾਈ ਨਾਲ 'ਭੂਤ' ਪਹੁੰਚ ਗਈ ਹੈ। ਉੱਥੇ ਹੀ, ਫਿਲਮ ਦੀ ਕਮਾਈ ਨੂੰ ਲੈ ਕੇ ਟ੍ਰੇਡ ਐਨਾਲਿਸਟਸ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਫਿਲਮ ਦੀ ਕਮਾਈ ਨੂੰ ਰਫਤਾਰ ਫੜਨ ਦੀ ਜ਼ਰੂਰਤ ਹੈ। ਤਰਣ ਆਦਰਸ਼ ਨੇ ਟਵੀਟ ਕਰ ਕਿਹਾ ਕਿ ਫਿਲਮ ਨੂੰ ਚੰਗੇ ਵੀਕੈਂਡ ਕਲੈਕਸ਼ਨ ਲਈ ਦੂਜੇ ਅਤੇ ਤੀਸਰੇ ਦਿਨ ਵਾਧੇ ਹਾਸਲ ਕਰਨ ਦੀ ਜ਼ਰੂਰਤ ਹੈ। ਸੂਰਜ ਪ੍ਰਤਾਪ ਸਿੰਘ ਦੁਆਰਾ ਨਿਰਦੇਸ਼ਤ 'ਭੂਤ : ਦਿ ਹਾਂਟੇਡ ਸ਼ਿਪ' 21 ਫਰਵਰੀ ਨੂੰ ਰਿਲੀਜ਼ ਹੋਈ ਹੈ। ਫਿਲਮ 'ਚ ਭੂਮੀ ਪੇਡਨੇਕਰ ਅਤੇ ਆਸ਼ੁਤੋਸ਼ ਰਾਣਾ ਵੀ ਅਹਿਮ ਕਿਰਦਾਰਾਂ 'ਚ ਹਨ। ਵਿੱਕੀ ਨੇ ਭਾਵੇਂ ਹੀ ਕਿਸੇ ਹਾਰਰ ਫਿਲਮ 'ਚ ਕੰਮ ਕਰ ਲਿਆ ਹੈ ਪਰ ਅਸਲ ਜ਼ਿੰਦਗੀ 'ਚ ਉਨ੍ਹਾਂ ਨੂੰ ਭੂਤਾਂ ਤੋਂ ਕਾਫੀ ਡਰ ਲੱਗਦਾ ਹੈ।


Tags: Vicky KaushalBhootBhoot Part One The Haunted ShipBox OfficeBhanu Pratap SinghBhumi PednekarAshutosh RanaBollywood Celebrity

About The Author

sunita

sunita is content editor at Punjab Kesari