ਜਲੰਧਰ (ਬਿਊਰੋ)— ਪਾਲੀਵੁੱਡ ਇੰਡਸਟਰੀ ਦੇ ਕਾਮੇਡੀ ਕਿੰਗ ਭੋਟੂ ਸ਼ਾਹ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 15 ਜੂਨ 1971 ਨੂੰ ਪੰਜਾਬ 'ਚ ਹੋਇਆ। ਪੰਜਾਬ ਤੋਂ ਇਲਾਵਾ ਭੋਟੂ ਸ਼ਾਹ ਵਿਦੇਸ਼ਾਂ 'ਚ ਵੀ ਆਪਣੇ ਕਾਮੇਡੀ ਪ੍ਰੋਗਰਾਮਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
'ਭੋਟੂਸ਼ਾਹ ਜੀ ਚੱਲੇ ਫੌਰਨ' ਦੇ ਟਾਈਟਲ ਹੇਠ ਉਨ੍ਹਾਂ ਦੇ ਇਕ ਪ੍ਰੋਗਰਾਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਭੋਟੂਸ਼ਾਹ ਅਤੇ ਕਾਕੇਸ਼ਾਹ ਦੀ ਜੋੜੀ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ 'ਚ ਹਮੇਸ਼ਾ ਸਫਲ ਰਹਿੰਦੀ ਹੈ।
ਹਮੇਸ਼ਾ ਹੀ ਦਰਸ਼ਕਾਂ ਦਾ ਭਰਵਾ ਹੁੰਗਾਰਾ ਜ਼ਾਹਿਰ ਕਰ ਦਿੰਦਾ ਹੈ ਕਿ ਕਾਮੇਡੀ ਦੇ ਮਾਮਲੇ 'ਚ ਭੋਟੂ ਸ਼ਾਹ ਦਾ ਕੋਈ ਸਾਨੀ ਨਹੀਂ।
ਜ਼ਿਕਰਯੋਗ ਹੈ ਕਿ 'ਫੇਰ ਮਾਮਲਾ ਗੜਬੜ ਗੜਬੜ', 'ਤੂੰ ਮੇਰਾ ਬਾਈ ਮੈਂ ਤੇਰੀ ਬਾਈ', 'ਯਾਰ ਅਣਮੁੱਲੇ', 'ਦਿ ਲਾਇੰਸ ਆਫ ਪੰਜਾਬ', 'ਮੇਲ ਕਰਾਦੇ ਰੱਬਾ' ਵਰਗੀਆਂ ਸੁਪਰਹਿੱਟ ਪੰਜਾਬੀ ਫਿਲਮਾਂ 'ਚ ਭੋਟੂ ਸ਼ਾਹ ਆਪਣੀ ਕਾਮੇਡੀ ਦਾ ਤੜਕਾ ਲਗਾ ਚੁੱਕੇ ਹਨ।