FacebookTwitterg+Mail

ਐਮੀ ਵਿਰਕ ਦੇ ਹੱਥ ਲੱਗੀ ਇਕ ਹੋਰ ਵੱਡੀ ਬਾਲੀਵੁੱਡ ਫਿਲਮ, ਬਣਨਗੇ ਫਾਈਟਰ ਪਾਇਲਟ

bhuj the pride of india
20 March, 2019 04:05:43 PM

ਜਲੰਧਰ (ਬਿਊਰੋ)— ਪਾਲੀਵੁੱਡ ਫਿਲਮ ਇੰਡਸਟਰੀ 'ਚ ਅਦਾਕਾਰੀ ਨਾਲ ਧਾਕ ਜਮਾਉਣ ਵਾਲੇ ਉੱਘੇ ਅਦਾਕਾਰ ਐਮੀ ਵਿਰਕ ਦੀ ਝੋਲੀ ਹੁਣ ਬਾਲੀਵੁੱਡ ਫਿਲਮਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ ਹੈ। ਜੀ ਹਾਂ, ਟੀ-ਸੀਰੀਜ਼ ਤੇ ਭੂਸ਼ਣ ਕੁਮਾਰ ਵਲੋਂ ਬਣਾਈ ਜਾ ਰਹੀ ਬਾਲੀਵੁੱਡ ਫਿਲਮ 'ਭੁਜ : ਦਿ ਪ੍ਰਾਈਡ ਆਫ ਇੰਡੀਆ' 'ਚ ਐਮੀ ਵਿਰਕ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਗੱਲ ਦੀ ਜਾਣਕਾਰੀ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ, ਜਿਸ 'ਚ ਫਿਲਮ ਦੀ ਬਾਕੀ ਸਟਾਰ ਕਾਸਟ ਵੀ ਨਜ਼ਰ ਆ ਰਹੀ ਹੈ।

ਦੱਸਣਯੋਗ ਹੈ ਕਿ ਇਸ ਫਿਲਮ 'ਚ ਸੁਕੁਆਰਡਨ ਲੀਡਰ ਫਾਈਟਰ ਪਾਇਲਟ ਦਾ ਕਿਰਦਾਰ ਐਮੀ ਵਿਰਕ ਨਿਭਾਉਣ ਵਾਲੇ ਹਨ, ਜਿਸ 'ਚ ਅਜੇ ਦੇਵਗਨ ਮੁੱਖ ਭੂਮਿਕਾ 'ਚ ਹਨ। ਵੱਡੀ ਸਟਾਰ ਕਾਸਟ ਵਾਲੀ ਇਸ ਫਿਲਮ 'ਚ ਐਮੀ ਵਿਰਕ ਨੂੰ ਮੌਕਾ ਮਿਲਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਐਮੀ ਵਿਰਕ ਬਾਲੀਵੁੱਡ ਐਕਟਰ ਰਣਵੀਰ ਸਿੰਘ ਦੀ ਫਿਲਮ 83 'ਚ ਵੀ ਨਜ਼ਰ ਆਉਣ ਵਾਲੇ ਹਨ, ਜੋ ਕਿ 1983 'ਚ ਭਾਰਤੀ ਕ੍ਰਿਕਟ ਟੀਮ ਵਲੋਂ ਜਿੱਤੇ ਵਰਲਡ ਕੱਪ 'ਤੇ ਬਣਾਈ ਜਾ ਰਹੀ ਹੈ। 'ਭੁਜ : ਦਿ ਪ੍ਰਾਈਡ ਆਫ ਇੰਡੀਆ' ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਦੁਧਈਆ ਕਰ ਰਹੇ ਹਨ, ਜਦੋਂਕਿ ਫਿਲਮ ਦੇ ਲੇਖਕ ਵੀ ਅਭਿਸ਼ੇਕ ਦੁਧਈਆ ਹੀ ਹਨ। ਇਸ ਫਿਲਮ 'ਚ ਅਜੇ ਦੇਵਗਨ ਤੇ ਐਮੀ ਵਿਰਕ ਤੋਂ ਇਲਾਵਾ ਸੋਨਾਕਸ਼ੀ ਸਿਨ੍ਹਾ, ਸੰਜੇ ਦੱਤ ਤੇ ਪਰਿਣੀਤੀ ਚੋਪੜਾ ਵੀ ਮੁੱਖ ਭੂਮਿਕਾ 'ਚ ਹਨ।

 
 
 
 
 
 
 
 
 
 
 
 
 
 

WAHEGURU JI LAKH LAKH SHUKAR 🤗😘🙏🏻.. bahut bahut luv u guyz ... 🤗😘🙏🏻

A post shared by Ammy Virk ( ਐਮੀ ਵਿਰਕ ) (@ammyvirk) on Mar 19, 2019 at 8:20pm PDT

ਦੱਸਣਯੋਗ ਹੈ ਕਿ ਅਜੇ ਦੇਵਗਨ ਇਸ ਫਿਲਮ ਰਾਹੀਂ ਇਤਿਹਾਸ ਦੇ ਪੰਨੇ ਫਰੋਲਣ ਵਾਲੇ ਹਨ। ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ। ਅਜੇ ਦੇਵਗਨ 'ਭੁਜ : ਦਿ ਪ੍ਰਾਈਡ ਆਫ ਇੰਡੀਆ' ਫਿਲਮ 'ਚ ਸੁਕੁਆਰਡਨ ਲੀਡਰ ਵਿਜੈ ਕਾਰਣਿਕ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਫਿਲਮ ਦੀ ਕਹਾਣੀ ਸਾਲ 1971 ਦੀ ਭਾਰਤ-ਪਾਕਿਸਤਾਨ ਲੜਾਈ 'ਤੇ ਆਧਾਰਿਤ ਹੈ, ਜਿਸ 'ਚ ਸੁਕੁਆਰਡਨ ਲੀਡਰ ਕਾਰਣਿਕ ਵਿਜੈ ਭੁਜ ਏਅਰਪੋਰਟ 'ਤੇ ਆਪਣੀ ਟੀਮ ਨਾਲ ਸੀ। ਉਸੇ ਸਮੇਂ ਇਥੇ ਦੀ ਏਅਰਸਟ੍ਰਿਪ ਤਬਾਹ ਹੋ ਗਈ ਸੀ। ਇਸ ਸਮੇਂ ਪਾਕਿ ਵਲੋਂ ਬੰਬਾਰੀ ਕੀਤੀ ਜਾ ਰਹੀ ਸੀ। ਵਿਜੇ ਨੇ ਆਪਣੀ ਟੀਮ ਤੇ ਉਥੋਂ ਦੀਆਂ ਮਹਿਲਾਵਾਂ ਨਾਲ ਮਿਲ ਕੇ ਏਅਰਸਟ੍ਰਿਪ ਨੂੰ ਫਿਰ ਤੋਂ ਤਿਆਰ ਕੀਤਾ ਤਾਂ ਜੋ ਭਾਰਤੀ ਜਹਾਜ਼ ਉਥੇ ਲੈਂਡ ਕਰ ਸਕਣ। ਉਥੇ ਉਸ ਸਮੇਂ 300 ਔਰਤਾਂ ਮੌਜੂਦ ਸਨ।


Tags: Bhuj The Pride of IndiaAmmy VirkAjay DevgnSanjay DuttSonakshi SinhaRana DaggubatiParineeti ChopraBollywood Celebrity News In Punjabiਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.